ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸੁਲਤਾਨਪੁਰ ਲੋਧੀ ਪਹੁੰਚਣਗੀਆਂ ਸੰਗਤਾਂ, ਹੋਣਗੇ 25 ਲੰਗਰ ਹਾਲ, 15 ਦੇਗ ਘਰ

TeamGlobalPunjab
3 Min Read

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਰਹੇ ਹਨ। ਸਰਕਾਰ ਵੱਲੋਂ ਜ਼ਿਲ੍ਹਾਂ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਵਿੱਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ‘ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸੁਲਤਾਨਪੁਰ ਲੋਧੀ ਵਿੱਖੇ ਮੁੱਖ ਸਮਾਗਮ 12 ਨਵੰਬਰ ਨੂੰ ਹੋ ਰਿਹਾ ਹੈ ਤੇ ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਲਗਭਗ 40 ਤੋਂ 50 ਲੱਖ ਸੰਗਤਾਂ ਪਹੁੰਚਣ ਦਾ ਅਨੁਮਾਨ ਹੈ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ, ਉਪ-ਰਾਸ਼ਟਰਪਤੀ ਵੈਨਕਿਆ ਨਾਇਡੂ ਤੇ ਹੋਰ ਰਾਜਾਂ ਦੇ ਮੁੱਖ-ਮੰਤਰੀ ਵੀ ਉਚੇਚੇ ਤੌਰ `ਤੇ ਪਹੁੰਚ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਆਪਣੇ ਵੱਖ-ਵੱਖ ਪੰਡਾਲ ਤਿਆਰ ਕਰ ਰਹੇ ਹਨ।

ਪੰਜਾਬ ਸਰਕਾਰ ਦੀ ਦੇਖ-ਰੇਖ ‘ਚ ਸੰਗਤਾਂ ਦੀ ਸਹੂਲਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਰਕਾਰ ਵੱਲੋਂ 25 ਲੰਗਰ ਹਾਲ ਬਣਾਏ ਗਏ ਹਨ ਜਿੱਥੇ ਇੱਕੋ ਸਮੇਂ ‘ਤੇ ਢਾਈ ਲੱਖ ਸ਼ਰਧਾਲੂ ਇੱਕਠੇ ਬੈਠ ਕੇ ਲੰਗਰ ਛੱਕ ਸਕਦੇ ਹਨ। ਭਾਰੀ ਇੱਕਠ ਨੂੰ ਧਿਆਨ ਵਿੱਚ ਰੱਖਦੇ ਹੋਏ 15 ਦੇਗ ਘਰ, 8 ਵੱਡੀਆਂ ਪਾਰਕਿੰਗਾਂ ਤੇ ਸੱਤ ਜੋੜੇ-ਘਰ ਵੀ ਬਣਾਏ ਗਏ ਹਨ। 50 ਦੇ ਕਰੀਬ ਐਂਬੂਲੈਂਸ 24 ਘੰਟੇ ਉੱਥੇ ਮੌਜੂਦ ਰਹਿਣਗੀਆਂ, ਜਿਸ ਲਈ 13 ਸੈਂਟਰ ਬਣਾਏ ਗਏ ਹਨ ਇਸ ਦੇ ਨਾਲ ਹੀ 3 ਟੈਂਟ ਸਿਟੀ ਵਿੱਚ ਬਣਾਏ ਗਏ ਹਨ ਜਿਸ ਵਿੱਚ 3500 ਦੇ ਕਰੀਬ ਵੀ.ਆਈ.ਪੀ. ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।

ਮੁੱਖ ਸਮਾਗਮ ਗੁਰਦੁਆਰਾ ਬੇਰ ਸਾਹਿਬ ਦੇ ਕੋਲ ਬਣਾਏ ਗਏ ਪਡਾਲ ਵਿੱਚ ਹੋਵੇਗਾ। ਜਿਸ ਵਿੱਚ ਲਗਪਗ ਢਾਈ ਲੱਖ ਸੰਗਤ ਦੇ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਟੈਂਟਾਂ ਦੀ ਦੂਰੀ ਵਿੱਚ ਵੀ ਕਾਫੀ ਅੰਤਰ ਰੱਖਿਆ ਗਿਆ ਹੈ।

- Advertisement -

ਦੇਗ-ਘਰ
ਸੰਗਤਾਂ ਦੀ ਸਹੂਲਤਾਂ ਤੇ ਇੱਕਠ ਨੂੰ ਮੱਦੇਨਜ਼ਰ ਰੱਖਦੇ ਹੋਏ 15 ਦੇਗ-ਘਰ ਬਣਾਏ ਗਏ ਹਨ। ਗੁਰਦੁਆਰਾ ਬੇਰ ਸਾਹਿਬ, ਹਟ ਸਾਹਿਬ, ਗੁਰੂ ਦਾ ਬਾਗ, ਸ਼ੇਹਰਾ ਸਾਹਿਬ, ਕੋਠੜੀ ਸਾਹਿਬ ਤੇ ਗੁਰਦੁਆਰਾ ਬੇਬੇ ਨਾਨਕੀ ਇਨ੍ਹਾਂ ਵਿੱਚੋ ਮੁੱਖ ਹਨ।

ਲੰਗਰ ਸੇਵਾ
ਸੁਲਤਾਨਪੁਰ ਲੋਧੀ ਵਿੱਚ 25 ਲੰਗਰ ਹਾਲ ਬਣਾਏ ਗਏ ਹਨ। 3 ਟੈਂਟ ਸਿਟੀ ਵਿੱਚ ਇਸ ਤੋਂ ਇਲਾਵਾ ਗੁਰਦੁਆਰਾ ਬੇਰ ਸਾਹਿਬ, ਰਣਧੀਰ ਪੁਰ, ਤਲਵੰਡੀ ਰੋਡ, ਸੰਤ ਘਾਟ, ਅਕਾਲ ਅਕੈਡਮੀ , ਲੋਹੀਆ ਰੋਡ, ਮਿਲਕ ਪਲਾਂਟ, ਹਟ ਸਾਹਿਬ, ਹਦੀਰਾ ਤੇ ਰੇਲਵੇ ਸਟੇਸ਼ਨ ਤੇ ਹੋਰ ਵੀ ਬਹੁਤ ਥਾਵਾਂ ਤੇ ਲੰਗਰ ਹਾਲ ਬਣਾਏ ਗਏ ਹਨ।

ਐਂਮਰਜੈਂਸੀ ਸੇਵਾ
ਐਂਮਰਜੈਂਸੀ ਸੇਵਾ ਲਈ ਵੱਖ-ਵੱਖ ਥਾਵਾਂ ਤੇ 13 ਸੈਂਟਰ ਬਣਾਏ ਗਏ ਹਨ। ਜਿੱਥੇ 50 ਐਂਬੂਲੈਂਸ 24 ਘੰਟੇ ਮੌਜੂਦ ਰਹਿਣਗੀਆਂ। ਸਿਟੀ ਵਿੱਚ ਬਣਾਏ ਗਏ ਟੈਂਟਾਂ ਵਿੱਚ 3-3 ਐਂਬੂਲੈਂਸ ਮੌਜੂਦ ਰਹਿਣਗੀਆਂ। ਇਸ ਤੋਂ ਇਲਾਵਾ 2 ਅਕਾਲ ਅਕੈਡਮੀ ‘ਚ, 2 ਪੁੱਡਾ ਕਲੋਨੀ ਵਿੱਚ, 2 ਪੰਡਾਲ-5 ਵਿੱਚ ਤੇ 2 ਐਫਸੀਆਈ ਗੋਦਾਮ ਵਿੱਚ ਤੇ ਬਾਕੀ ਥਾਵਾਂ ਨੂੰ ਮਿਲਾ ਕੇ ਕੁੱਲ 50 ਐਂਬੂਲੈਂਸ ਪੂਰੇ ਪ੍ਰੋਗਰਾਮ ਦੌਰਾਨ ਮੌਜੂਦ ਰਹਿਣਗੀਆਂ।

ਐੱਸਜੀਪੀਸੀ ਸਮਾਗਮ
ਇਸ ਪ੍ਰੋਗਰਾਮ ਲਈ ਐੱਸਜੀਪੀਸੀ ਆਪਣਾ ਅਲੱਗ ਪੰਡਾਲ ਬਣਾ ਰਹੀ ਹੈ।ਜੋ ਸਰਕਾਰ ਦੇ ਪੰਡਾਲ ਤੋਂ ਲਗਪਗ 200 ਮੀਟਰ ਦੀ ਦੂਰੀ ਤੇ ਬਣਾਇਆ ਗਿਆ ਹੈ।

Share this Article
1 Comment