ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਧਰੋਂ-ਉਧਰ ਕਰਨ ਦਾ ਦੌਰ ਜਾਰੀ ਹੈ । ਸ਼ਨੀਵਾਰ ਨੂੰ ਸੂਬੇ ਦੇ ਤਿੰਨ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਜਿਹਨਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਉਹਨਾਂ ‘ਚ ਸ਼ਾਮਲ ਹਨ,
ਡਾ: ਸ਼ਰਦ ਸਤਿਆ ਚੌਹਾਨ, ਆਈ.ਪੀ.ਐੱਸ.
ਐੱਸ.ਐੱਸ. ਸ਼੍ਰੀਵਾਸਤਵ, ਆਈ.ਪੀ.ਐੱਸ. ਤੇ
ਅਮਨੀਤ ਕੋਂਡਲ, ਆਈ.ਪੀ.ਐੱਸ. ।
ਇਨ੍ਹਾਂ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਤਾਇਨਾਤੀ ਦੀ ਥਾਂ ‘ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।
ਤਬਾਦਲਿਆਂ ਦਾ ਪੂਰਾ ਵੇਰਵਾ ਜਾਣਨ ਲਈ ਹੇਠਾਂ ਵੇਖੋ ਪੰਜਾਬ ਦੇ ਰਾਜਪਾਲ ਵੱਲੋਂ ਜਾਰੀ ਹੁਕਮਾਂ ਦੀ ਕਾਪੀ ;