BREAKING : ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾਇਆ

TeamGlobalPunjab
2 Min Read

ਚੰਡੀਗੜ੍ਹ : ਸੂਬੇ ਵਿੱਚ ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਘਟਦੇ ਜਾ ਰਹੇ ਨੇ, ਅਜਿਹੇ ਵਿੱਚ ਪੰਜਾਬ ਸਰਕਾਰ ਨੇ ਅਹਿਤਿਆਤ ਦੇ ਤੌਰ ‘ਤੇ ਪਾਬੰਦੀਆਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਹੈ।

ਪੰਜਾਬ ਸਰਕਾਰ ਨੇ ਕੋਵਿਡ -19 ਦੀਆਂ ਪਾਬੰਦੀਆਂ ਵਿੱਚ 15 ਜੂਨ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੀ ਵਾਰ ਪਾਬੰਦੀਆਂ ਨੂੰ 10 ਜੂਨ ਤੱਕ ਵਧਾਇਆ ਗਿਆ ਸੀ ।

ਇਸ ਵਾਰ ਪੰਜਾਬ ਸਰਕਾਰ ਵੱਲੋਂ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਸਰਕਾਰ ਨੇ ਦੁਪਹਿਰ 6 ਵਜੇ ਤਕ ਦੁਕਾਨਾਂ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦੇਣ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਘੱਟ ਕੀਤੀਆਂ ਹਨ। ਪ੍ਰਾਈਵੇਟ ਦਫਤਰਾਂ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।

ਇਕ ਅਹਿਮ ਫੈਸਲੇ ਅਧੀਨ ਸਰਕਾਰ ਨੇ ਸ਼ਨੀਵਾਰ ਦਾ ਕਰਫਿਊ ਚੁੱਕ ਲਿਆ ਹੈ। ਹੁਣ ਸਿਰਫ਼ ਐਤਵਾਰ ਨੂੰ ਹੀ ਕਰਫ਼ਿਊ ਜਾਰੀ ਰਹੇਗਾ, ਜਿਹੜਾ ਸ਼ਨੀਵਾਰ ਸ਼ਾਮੀ 7 ਵਜੇ ਤੋਂ ਸ਼ੁਰੂ ਹੋਵੇਗਾ ਅਤੇ  ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ ।

- Advertisement -
  • ਰੋਜ਼ਾਨਾ ਕਰਫ਼ਿਊ ਹੁਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
  • ਪਬਲਿਕ ਟਰਾਂਸਪੋਰਟ 50 ਫੀਸਦੀ ਸਵਾਰੀਆਂ ਦੇ ਨਾਲ ਚਲ ਸਕੇਗਾ ।
  • ਸਕੂਲ ਕਾਲੇਜ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ।
  • ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
  • ਵਿਆਹਾਂ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 20 ਤੈਅ ਕੀਤੀ ਗਈ ਹੈ ।
  • ਸਸਕਾਰ ਅਤੇ ਭੋਗ ਸਮਾਗਮਾਂ ਲਈ ਵੀ 20 ਵਿਅਕਤੀਆਂ ਦੀ ਹੀ ਇਜਾਜ਼ਤ ਹੈ।

ਵੇਰਵਾ ਹੇਠ ਅਨੁਸਾਰ ਹੈ

 

Share this Article
Leave a comment