By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > News > BREAKING : ਤਾਲਮੇਲ ਦਾ ਸਮਾਂ ਲੰਘ ਚੁੱਕਾ, ਕਾਂਗਰਸ ‘ਚ ਨਹੀਂ ਰਹਾਂਗਾ, ਵੱਖਰੀ ਪਾਰਟੀ ਬਣਾ ਕੇ ਰਹਾਂਗਾ : ਕੈਪਟਨ
Newsਪੰਜਾਬ

BREAKING : ਤਾਲਮੇਲ ਦਾ ਸਮਾਂ ਲੰਘ ਚੁੱਕਾ, ਕਾਂਗਰਸ ‘ਚ ਨਹੀਂ ਰਹਾਂਗਾ, ਵੱਖਰੀ ਪਾਰਟੀ ਬਣਾ ਕੇ ਰਹਾਂਗਾ : ਕੈਪਟਨ

TeamGlobalPunjab
Last updated: October 30, 2021 5:48 pm
TeamGlobalPunjab
Share
2 Min Read
SHARE

ਵਿਵੇਕ ਸ਼ਰਮਾ ਦੀ ਰਿਪੋਰਟ ;

 

 ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਸਾਰੀਆਂ ਕਿਆਸਅਰਾਈਆਂ ਨੂੰ ਨਕਾਰ ਦਿੱਤਾ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕੈਪਟਨ ਅੰਦਰ-ਖਾਤੇ ਕਾਂਗਰਸ ਹਾਈ ਕਮਾਨ ਨਾਲ ਕੋਈ ਸਮਝੌਤਾ ਕਰ ਰਹੇ ਹਨ। ਕੈਪਟਨ ਨੇ ਸ਼ਨੀਵਾਰ ਨੂੰ ਸਾਫ਼ ਕਰ ਦਿੱਤਾ ਕਿ ਹੁਣ ਤਾਲਮੇਲ ਦਾ ਸਮਾਂ ਲੰਘ ਚੁੱਕਾ ਹੈ, ਉਹ ਹੁਣ ਕਿਸੇ ਵੀ ਕੀਮਤ ‘ਤੇ ਕਾਂਗਰਸ ਪਾਰਟੀ ਵਿਚ ਨਹੀਂ ਰਹਿਣਗੇ ਅਤੇ ਆਪਣੀ ਵੱਖਰੀ ਪਾਰਟੀ ਹਰ ਹਾਲ ਵਿੱਚ ਬਣਾਉਣਗੇ । ਇਸਦੇ ਨਾਲ ਹੀ ਉਨ੍ਹਾਂ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਧੰਨਵਾਦ ਵੀ ਕੀਤਾ।

ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਟਵੀਟ ਵਿੱਚ ਕੈਪਟਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ, ” ਕਾਂਗਰਸ ਨਾਲ ਅੰਦਰਖਾਤੇ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਤਾਲਮੇਲ ਦਾ ਸਮਾਂ ਖਤਮ ਹੋ ਗਿਆ ਹੈ। ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਗਿਆ ਅਤੇ ਇਹ ਅੰਤਿਮ ਹੈ। ਮੈਂ ਸੋਨੀਆ ਗਾਂਧੀ ਜੀ ਦੇ ਸਮਰਥਨ ਲਈ ਧੰਨਵਾਦੀ ਹਾਂ ਪਰ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ।”

'I will soon launch my own party and will hold talks for seat sharing with @BJP4India, breakaway Akali factions & others for #PunjabElections2022 once farmers' issue is resolved. I want to build strong collective force in interest of Punjab & its farmers’: @capt_amarinder 2/2

— Raveen Thukral (@Raveen64) October 30, 2021

ਆਪਣੇ ਦੂਜੇ ਟਵੀਟ ਵਿੱਚ ਕੈਪਟਨ ਨੇ ਆਪਣੀ ਨਵੀਂ ਪਾਰਟੀ ਬਣਾਉਣ, ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਤਾਲਮੇਲ ਕਰਨ ਅਤੇ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ।

ਦੂਸਰੇ ਟਵੀਟ ਵਿੱਚ ਕੈਪਟਨ ਨੇ ਕਿਹਾ ਹੈ ਕਿ, ‘ਮੈਂ ਜਲਦੀ ਹੀ ਆਪਣੀ ਪਾਰਟੀ ਲਾਂਚ ਕਰਾਂਗਾ ਅਤੇ ਕਿਸਾਨਾਂ ਦਾ ਮੁੱਦਾ ਹੱਲ ਹੋਣ ‘ਤੇ ਪੰਜਾਬ ਚੋਣਾਂ 2022 ਲਈ ਭਾਜਪਾ, ਅਕਾਲੀ ਦਲ ਤੋਂ ਵੱਖ ਹੋਏ ਧੜਿਆਂ ਅਤੇ ਹੋਰਾਂ ਨਾਲ ਸੀਟਾਂ ਦੀ ਵੰਡ ਲਈ ਗੱਲਬਾਤ ਕਰਾਂਗਾ। ਮੈਂ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹਿੱਤ ਵਿੱਚ ਮਜ਼ਬੂਤ ਸਮੂਹਿਕ ਤਾਕਤ ਬਣਾਉਣਾ ਚਾਹੁੰਦਾ ਹਾਂ ।’

ਕੈਪਟਨ ਦੇ ਇਸ ਐਲਾਨ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਰ ਕੈਪਟਨ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਦੇ ਦਮ ‘ਤੇ ਹੀ ਲੜਨ ਦਾ ਰਹੇ ਹਨ। ਫਿਲਹਾਲ ਵੇਖਣਾ ਹੋਵੇਗਾ ਕੈਪਟਨ ਭਾਜਪਾ ਅਤੇ ਅਕਾਲੀ ਦਲ ਤੋਂ ਵੱਖ ਹੋਏ ਧੜਿਆਂ ਨਾਲ ਕਿਸ ਤਰੀਕੇ ਨਾਲ ਸੀਟਾਂ ਦੀ ਵੰਡ ਅਤੇ ਸਿਆਸੀ ਸਮਝੌਤੇ ਨੂੰ ਆਖਰੀ ਰੂਪ ਦਿੰਦੇ ਹਨ।

TAGGED:CAPTAINS NEW TWEETSI WILL SHARE SEATS WITH BJP : CAPTAINNO BACK HAND TALKS WITH CONGRESS : CAPTAIN
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਸਾਇੰਸ ਸਿਟੀ ਵਲੋਂ ਮਹਾਤਮਾਂ ਗਾਂਧੀ ਦੀ ਜੈਅੰਤੀ ਸਬੰਧੀ ਫ਼ੇਸਬੁੱਕ ਚੈਨਲ ‘ਤੇ ਵਿਚਾਰ ਗੋਸ਼ਟੀ 

October 3, 2020

ਪੰਜਾਬ ‘ਚ ਲਗਾਤਾਰ ਵਧ ਰਿਹੈ ਕੋਰੋਨਾ ਦਾ ਕਹਿਰ, ਅੱਜ ਫਿਰ 200 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

June 29, 2020
ਪੰਜਾਬ

‘ਚੋਰਾਂ ਦਾ ਕੋਈ ਧਰਮ ਨਹੀਂ ਹੁੰਦਾ’: ਆਪ ਮੰਤਰੀ ਨੇ ਚੋਰੀ ‘ਚ ਕਿਸੇ ਵੀ ਸੰਪਰਦਾਇਕ ਪਹਿਲੂ ਤੋਂ ਕੀਤਾ ਇਨਕਾਰ

August 22, 2024

ਗੁਰਦੁਆਰਾ ਸਾਹਿਬ ਅੰਦਰ ਵਿਆਹ ਸਮਾਗਮ ਦੌਰਾਨ ਲਾਏ ਪੰਡਾਲ ‘ਚ ਨਾਚ ਪ੍ਰੋਗਰਾਮ ਕਰਵਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

October 1, 2021
Welcome Back!

Sign in to your account

Username or Email Address
Password

Lost your password?