BREAKING : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਨੂੰ NCB ਨੇ ਕੀਤਾ ਗ੍ਰਿਫ਼ਤਾਰ

TeamGlobalPunjab
2 Min Read

ਮੁੰਬਈ : ਵੱਡੀ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ।ਮ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਐਤਵਾਰ ਨੂੰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਮੁੰਬਈ ਵਿੱਚ ਇੱਕ ਹਾਈ ਪ੍ਰੋਫਾਈਲ ਡਰੱਗ ਪਾਰਟੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕਰੀਬ 4 ਘੰਟੇ ਉਸ ਤੋਂ ਪੁੱਛਗਿੱਛ ਕੀਤੀ ਗਈ।

ਆਰੀਅਨ ਨੂੰ ਮੈਡੀਕਲ ਜਾਂਚ ਲਈ ਜੇਜੇ ਹਸਪਤਾਲ ਲਿਜਾਇਆ ਗਿਆ ਹੈ। ਉਸ ਦੇ ਨਾਲ ਅਰਬਾਜ਼ ਵਪਾਰੀ ਅਤੇ ਮੁਨਮੁਨ ਧਾਮਚੇ ਨੂੰ ਵੀ ਜੇਜੇ ਹਸਪਤਾਲ ਲਿਜਾਇਆ ਗਿਆ ਹੈ।

ਇਸ ਮਾਮਲੇ ਵਿੱਚ 3 ਲੜਕੀਆਂ ਸਮੇਤ 7 ਲੋਕ ਅਜੇ ਵੀ ਹਿਰਾਸਤ ਵਿੱਚ ਹਨ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਡਰੱਗ ਪੈਡਲਰ ਨੂੰ ਵੀ ਪੁੱਛਗਿੱਛ ਲਈ ਐਨਸੀਬੀ ਦਫਤਰ ਲਿਆਂਦਾ ਗਿਆ ਹੈ।

 

    ਇਹ ਡਰੱਗਸ ਪਾਰਟੀ ਮੁੰਬਈ ਦੇ ਕੋਲ ‘ਕੋਰਡੇਲੀਆ ਦਿ ਇਮਪ੍ਰੈਸ’ ਕਰੂਜ਼ ‘ਤੇ ਕੀਤੀ ਜਾ ਰਹੀ ਸੀ। ਜਿਸ ਸਮੇਂ ਐਨਸੀਬੀ ਨੇ ਛਾਪਾ ਮਾਰਿਆ, ਉਸ ਸਮੇਂ ਪਾਰਟੀ ਵਿੱਚ 600 ਲੋਕ ਸ਼ਾਮਲ ਸਨ। ਐਨਸੀਬੀ ਸੂਤਰਾਂ ਦੇ ਅਨੁਸਾਰ, ਆਰੀਅਨ ਵੀ ਕਰੂਜ਼ ਉੱਤੇ ਮੌਜੂਦ ਸੀ ਜਿੱਥੇ ਇਹ ਰੇਵ ਪਾਰਟੀ ਚੱਲ ਰਹੀ ਸੀ ।

ਕੋਰਡੇਲੀਆ ਕਰੂਜ਼ ਜਿਸ ‘ਤੇ ਹੋਈ ਰੇਵ ਪਾਰਟੀ

ਹਾਲਾਂਕਿ ਇਹ ਹੁਣ ਵੀ ਸਪੱਸ਼ਟ ਨਹੀਂ ਹੈ ਕਿ ਉਸ ਨੇ ਨਸ਼ੀਲੇ ਪਦਾਰਥ ਲਏ ਸਨ ਜਾਂ ਨਹੀਂ। ਐਨਸੀਬੀ ਨੇ ਰੇਵ ਪਾਰਟੀ ਦੇ ਪ੍ਰਬੰਧਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ।

Share This Article
Leave a Comment