ਮੋਦੀ ਨੇ ਮੰਤਰੀ ਮੰਡਲ ਵਿੱਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦਾ ਸਭ ਤੋਂ ਵੱਡਾ ਵਿਸਥਾਰ ਕੀਤਾ ਹੈ। 43 ਮੰਤਰੀ ਸਹੁੰ ਚੁੱਕ ਰਹੇ ਹਨ। ਇਨ੍ਹਾਂ ਵਿੱਚ, ਮੱਧ ਪ੍ਰਦੇਸ਼ ਤੋਂ ਨਾਰਾਇਣ ਰਾਣੇ, ਸਰਬੰੰਦ ਸੋਨੋਵਾਲ, ਜੋਤੀਰਾਦਿੱਤਿਆ ਸਿੰਧੀਆ ਅਤੇ ਵਰਿੰਦਰ ਕੁਮਾਰ ਸਮੇਤ 15 ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕਣ ਵਾਲੇ 28 ਰਾਜ ਮੰਤਰੀਆਂ ਵਿਚੋਂ 7 ਔਰਤਾਂ ਹਨ। ਮੋਦੀ ਦੇ 8 ਸਾਲ ਦੇ ਸ਼ਾਸਨ ਵਿਚ ਇਸ ਵਾਰ ਮੰਤਰੀ ਮੰਡਲ ਵਿਚ ਸਭ ਤੋਂ ਵੱਧ ਮੰਤਰੀ ਸ਼ਾਮਲ ਹੋਏ ਹਨ।
2014 ਵਿਚ ਪਹਿਲੀ ਵਾਰ ਮੰਤਰੀ ਮੰਡਲ ਵਿਚ 7 ਮਹਿਲਾ ਮੰਤਰੀ ਸਨ ਅਤੇ 2019 ਵਿਚ 6 ਮਹਿਲਾ ਮੰਤਰੀ ਸਨ। ਇਨ੍ਹਾਂ ਵਿਚੋਂ ਹਰਸਿਮਰਤ ਸਿੰਘ ਕੌਰ ਨੇ ਬਾਅਦ ਵਿਚ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਰਾਸ਼ਟਰਪਤੀ ਨੂੰ ਨਮਸਕਾਰ ਕਰਨਾ ਭੁੱਲੇ ਜੋਤੀਰਾਦਿੱਤਿਆ ਸਿੰਧੀਆ (ਵੇਖੋ ਵੀਡੀਓ)
ਸਹੁੰ ਚੁੱਕ ਸਮਾਗਮ ਦੌਰਾਨ ਇੱਕ ਦਿਲਚਸਪ ਘਟਨਾ ਵੀ ਵਾਪਰੀ। ਸਹੁੰ ਚੁੱਕਣ ਤੋਂ ਬਾਅਦ, ਜੋਤੀਰਾਦਿਤਯ ਸਿੱਧੀਆ ਆਪਣੀ ਕੁਰਸੀ ‘ਤੇ ਬੈਠ ਗਏ। ਜਦ ਕਿ ਇਸ ਤੋਂ ਪਹਿਲਾਂ ਸਹੁੰ ਚੁੱਕਣ ਵਾਲੇ ਸਾਰੇ ਮੰਤਰੀਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਨਮਸਕਾਰ ਕੀਤਾ । ਜਦੋਂ ਸਿੰਧੀਆ ਨੂੰ ਯਾਦ ਦਿਵਾਇਆ ਗਿਆ, ਤਾਂ ਉਹ ਵਾਪਸ ਚਲੇ ਗਏ ਅਤੇ ਰਾਸ਼ਟਰਪਤੀ ਕੋਵਿੰਦ ਨੂੰ ਨਮਸਕਾਰ ਕਰ ਅਸ਼ੀਰਵਾਦ ਲਿਆ।
.@JM_Scindia takes oath as union minister #UnionCabinetExpansion pic.twitter.com/ejerHAOOFP
— DD News (@DDNewslive) July 7, 2021
ਜਾਣੋ, ਕਿਸ-ਕਿਸ ਨੂੰ ਬਣਾਇਆ ਕੈਬਨਿਟ ਮੰਤਰੀ :-
1. ਨਾਰਾਇਣ ਰਾਣੇ
2. ਸਰਬੰੰਦ ਸੋਨੋਵਾਲ
3. ਵਰਿੰਦਰ ਕੁਮਾਰ
4. ਜੋਤੀਰਾਦਿੱਤਿਆ ਸਿੰਧੀਆ
5. ਆਰ.ਸੀ.ਪੀ. ਸਿੰਘ
6. ਅਸ਼ਵਨੀ ਵੈਸ਼ਨਵ
7. ਪਸ਼ੂਪਤੀ ਕੁਮਾਰ ਪਾਰਸ
8. ਕਿਰਨ ਰਿਜਿਜੂ
9. ਰਾਜਕੁਮਾਰ ਸਿੰਘ
10. ਹਰਦੀਪ ਸਿੰਘ ਪੁਰੀ
11. ਮਨਸੁਖ ਮੰਡਵੀਆ
12. ਭੁਪੇਂਦਰ ਯਾਦਵ
13. ਪੁਰਸ਼ੋਤਮ ਰੁਪਲਾ
14. ਜੀ. ਕਿਸ਼ਨ ਰੈੱਡੀ
15. ਅਨੁਰਾਗ ਠਾਕੁਰ
ਹਰਦੀਪ ਸਿੰਘ ਪੁਰੀ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ।
.@HardeepSPuri takes oath as union cabinet minister#Govt4Growth #UnionCabinetExpansion pic.twitter.com/SigTSnZuzS
— DD News (@DDNewslive) July 7, 2021
ਇਹਨਾਂ ਨੂੰ ਥਾਪਿਆ ਗਿਆ ਰਾਜ ਮੰਤਰੀ :-
1. ਪੰਕਜ ਚੌਧਰੀ
2. ਅਨੂਪ੍ਰਿਯਾ ਪਟੇਲ
3. ਸੱਤਿਆਪਾਲ ਸਿੰਘ ਬਘੇਲ
4. ਰਾਜੀਵ ਚੰਦਰਸ਼ੇਖਰ
5. ਸ਼ੋਭਾ ਕਰੰਦਲਾਜੇ
6. ਭਾਨੂਪ੍ਰਤਾਪ ਸਿੰਘ ਵਰਮਾ
7. ਦਰਸ਼ਨ ਵਿਕਰਮ ਜਰਦੋਸ਼
8. ਮੀਨਾਕਸ਼ੀ ਲੇਖੀ
9. ਅੰਨਾਪੂਰਣਾ ਦੇਵੀ
10. ਏ. ਨਾਰਾਇਣ ਸਵਾਮੀ
11. ਕੌਸ਼ਲ ਕਿਸ਼ੋਰ
12. ਅਜੇ ਭੱਟ
13. ਬੀ.ਐਲ. ਵਰਮਾ
14. ਅਜੇ ਕੁਮਾਰ
15. ਦੇਵਸਿੰਘ ਚੌਹਾਨ
16. ਭਗਵੰਤ ਖੁਬਾ
17. ਕਪਿਲ ਮਰੇਸ਼ਵਰ ਪਾਟਿਲ
18. ਪ੍ਰਤਿਮਾ ਭੂਮਿਕ
19. ਡਾ. ਸੁਭਾਸ਼ ਸਰਕਾਰ
20. ਭਾਗਵਤ ਕ੍ਰਿਸ਼ਨ ਰਾਓ ਕਰਦ
21. ਰਾਜਕੁਮਾਰ ਰੰਜਨ ਸਿੰਘ
22. ਡਾ. ਭਾਰਤੀ ਪ੍ਰਵੀਨ ਪਵਾਰ
23. ਵਿਸ਼ਵੇਸ਼ਵਰ ਟੂਡੂ
24. ਸ਼ਾਂਤਨੂ ਠਾਕੁਰ
25. ਮਹਿੰਦਰ ਭਾਈ ਮੁੰਜਾਪਾਰਾ
26. ਜੌਨ ਬਾਰਲਾ
27. ਐਲ ਮੁਰੂਗਨ
28. ਨਿਸ਼ਿਥ ਪ੍ਰਮਾਣਿਕ