ਰਿਓ ਡੀ ਜੇਨੇਰਿਓ : ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਦੇ ਲਈ ਦੁਨੀਆ ਭਰ ਵਿਚ ਤੇਜ਼ੀ ਨਾਲ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕਿਹਾ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਕੋਰੋਨਾ ਦੀ ਵੈਕਸੀਨ ਨਹੀਂ ਲਗਵਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਵੈਕਸੀਨ ਲਗਵਾਉਣ ਵਾਲੇ ਆਖਰੀ ਬ੍ਰਾਜ਼ੀਲੀ ਨਾਗਰਿਕ ਬਣ ਸਕਦੇ ਹਨ।
ਰਾਸ਼ਟਰਪਤੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ਮੈਂ ਕੋਰੋਨਾ ਵੈਕਸੀਨ ਨਹੀਂ ਲਗਾਵਾਂਗਾ। ਮੈਂ ਨਵੇਂ ਅਧਿਐਨਾਂ ’ਤੇ ਨਜ਼ਰ ਰੱਖ ਰਿਹਾ। ਮੇਰਾ ਇਮਿਊਨ ਸਿਸਟਮ ਕਾਫੀ ਮਜਬੂਤ ਹੈ। ਮੈਂ ਵੈਕਸੀਨ ਕਿਉਂ ਲਗਾਵਾਂ?
ਉਨ੍ਹਾਂ ਕਿਹਾ ਕਿ ਇਹ ਬਿਲਕੁਲ ਅਜਿਹਾ ਹੈ ਕਿ ਦੋ ਰਿਆਲ ਜਿੱਤਣ ਲਈ 10 ਰਿਆਲ ਲਾਟਰੀ ’ਤੇ ਖ਼ਰਚ ਕਰ ਦਵੋ। ਇਸ ਦਾ ਕੋਈ ਮਤਲਬ ਨਹੀਂ ਹੈ। ਬ੍ਰਾਜ਼ੀਲ ਦੇ ਨੇਤਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਅਤੇ ਸ਼ੁਰੂ ਵਿਚ ਵਾਇਰਸ ਦੀ ਗੰਭੀਰਤਾ ਨੂੰ ਘੱਟ ਕਰਨ ਨੂੰ ਲੈ ਕੇ ਵਿਵਾਦ ਪੈਦਾ ਕੀਤਾ ਹੈ ਜਦ ਕਿ ਉਹ ਖੁਦ ਪਹਿਲਾਂ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।