ਬ੍ਰਾਜ਼ੀਲ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 117 ਹੋ ਗਈ, 116 ਲਾਪਤਾ

TeamGlobalPunjab
2 Min Read

ਪੈਟ੍ਰੋਪੋਲਿਸ- ਬ੍ਰਾਜ਼ੀਲ ਦੇ ਪਹਾੜੀ ਸ਼ਹਿਰ ਪੈਟ੍ਰੋਪੋਲਿਸ ‘ਚ ਵੀਰਵਾਰ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 117 ਹੋ ਗਈ, ਜਦਕਿ 116 ਲੋਕ ਅਜੇ ਵੀ ਲਾਪਤਾ ਹਨ। ਰੀਓ ਡੀ ਜੇਨੇਰੀਓ ਰਾਜ ਸਰਕਾਰ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਪੁਸ਼ਟੀ ਕੀਤੀ ਹੈ।

ਕਈ ਲੋਕਾਂ ਦੇ ਮਿੱਟੀ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਦਹਾਕਿਆਂ ਦੀ ਸਭ ਤੋਂ ਭਾਰੀ ਬਾਰਿਸ਼ ਦੌਰਾਨ ਵੀਰਵਾਰ ਨੂੰ ਹੜ੍ਹਾਂ ਅਤੇ ਚਿੱਕੜ ਨਾਲ ਕਾਰਾਂ ਅਤੇ ਘਰ ਵਹਿ ਗਏ। ਇੱਕ ਵੀਡੀਓ ਵਿੱਚ ਦੋ ਬੱਸਾਂ ਨਦੀ ਵਿੱਚ ਡੁੱਬਦੀਆਂ ਦਿਖਾਈ ਦੇ ਰਹੀਆਂ ਹਨ। ਸ਼ਹਿਰ ਵਿੱਚ ਹੋਰ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ। ਸਥਾਨਕ ਨਿਵਾਸੀ ਰੋਸਲਿਨ ਵਰਜੀਨੀਆ ਨੇ ਕਿਹਾ ਕਿ ਉਸਦਾ ਭਰਾ ਮੁਸ਼ਕਿਲ ਨਾਲ ਬਚਿਆ ਸੀ ਅਤੇ ਉਸਨੂੰ ਵਿਸ਼ਵਾਸ ਸੀ ਕਿ ਇਹ ਇੱਕ ਚਮਤਕਾਰ ਸੀ, ਪਰ ਅਜੇ ਤੱਕ ਉਸਦਾ ਕੋਈ ਦੋਸਤ ਨਹੀਂ ਮਿਲਿਆ।

ਰੀਓ ਪੁਲਿਸ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 200 ਏਜੰਟ ਚੈੱਕ ਪੋਸਟਾਂ, ਸ਼ਰਨਾਰਥੀ ਕੈਂਪਾਂ ਅਤੇ ਸ਼ਹਿਰ ਦੇ ਮੁਰਦਾਘਰ ਵਿੱਚ ਜਾ ਕੇ ਜਿੰਦਾ, ਮ੍ਰਿਤਕ ਅਤੇ ਲਾਪਤਾ ਲੋਕਾਂ ਦੀ ਸੂਚੀ ਬਣਾ ਰਹੇ ਹਨ। ਉਨ੍ਹਾਂ ਨੇ ਤਿੰਨ ਲੋਕਾਂ ਨੂੰ ਇੱਕ ਸਥਾਨਕ ਸਕੂਲ ਵਿੱਚ ਜ਼ਿੰਦਾ ਦੇਖ ਕੇ ਲਾਪਤਾ ਲੋਕਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment