ਪੁਲਿਸ ਨੂੰ ਸ਼ੱਕ- ਭੇਸ ਬਦਲ ਕੇ ਭੱਜਿਆ ਅੰਮ੍ਰਿਤਪਾਲ ਸਿੰਘ, ਗੱਡੀ ‘ਚੋਂ ਮਿੱਲੇ ਕੱਪੜੇ

Rajneet Kaur
2 Min Read

ਨਿਊਜ਼ ਡੈਸਕ: ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜਿਸ ਬ੍ਰਿਜ਼ਾ ਕਾਰ ‘ਚ ਅੰਮ੍ਰਿਤਪਾਲ ਫਰਾਰ ਹੋਇਆ ਸੀ।  ਉਹ ਪੁਲਿਸ ਨੂੰ ਮਿਲ ਗਈ ਹੈ ਤੇ ਉਸ ਵਿਚੋਂ ਅੰਮ੍ਰਿਤਪਾਲ ਦੇ ਕੱਪੜੇ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਭੇਸ ਬਦਲ ਕੇ ਭੱਜਿਆ ਹੈ।

ਦਸ ਦਈਏ ਕਿ ਅੰਮ੍ਰਿਤਪਾਲ ਮਰਸੀਡੀਜ਼ ਛੱਡ ਕੇ  ਬ੍ਰਿਜ਼ਾ ਗੱਡੀ ‘ਚ ਬੈਠ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਦੇਰ ਰਾਤ ਮਲਸੀਆਂ ਸ਼ਾਹਕੋਟ ਤੋਂ ਇਹ ਬਰਾਮਦ ਕਰ ਲਈ ਹੈ। ਪੁਲਿਸ ਦੀਆਂ ਟੀਮਾਂ ਜਦੋਂ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀਆਂ ਸਨ ਤਾਂ ਅੰਮ੍ਰਿਤਪਾਲ ਆਪਣੀ ਮਰਸੀਡੀਜ਼ ਤੋਂ ਹੇਠਾਂ ਉਤਰ ਕੇ ਬ੍ਰਿਜ਼ਾ ਕਾਰ ਵਿਚ ਸਵਾਰ ਹੋ ਗਿਆ। ਬ੍ਰਿਜ਼ਾ ਕਾਰ ‘ਚ ਬੈਠਣ ਤੋਂ ਬਾਅਦ ਕੱਪੜੇ ਵੀ ਬਦਲੇ ਸਨ। ਇਹ ਕੱਪੜੇ ਬ੍ਰਿਜ਼ਾ ਗੱਡੀ ਤੋਂ ਬਰਾਮਦ ਹੋਏ ਹਨ। ਬ੍ਰਿਜ਼ਾ ਗੱਡੀ ਜਲੰਧਰ ਦੇ ਪਿੰਡ ਤੋਂ ਬਰਾਮਦ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਉਥੋਂ ਭੇਸ ਬਦਲ ਕੇ ਫਰਾਰ ਹੋ ਗਿਆ।

ਸ਼ਾਹਕੋਟ ਮੋਗਾ ਟੋਲ ਪਲਾਜ਼ਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗੱਡੀ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ। ਟੋਲ ਪਲਾਜ਼ਾ ਦੀ ਇਸ ਵੀਡੀਓ ‘ਚ ਸਭ ਤੋਂ ਅੱਗੇ ਇਹੀ ਬ੍ਰਿਜ਼ਾ ਚੱਲ ਰਹੀ ਸੀ ਜਦਕਿ ਅੰਮ੍ਰਿਤਪਾਲ ਦੀ ਮਰਸਡੀਜ਼ ਤੇ ਹੋਰ ਕਾਫ਼ਲੇ ਦੀਆਂ ਗੱਡੀਆਂ ਪਿੱਛੇ ਸਨ।

- Advertisement -

IG ਸੁਖਚੈਨ ਗਿੱਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਲੋਕਾਂ ਮੁਤਾਬਿਕ ਫਰਾਰੀ ਦੌਰਾਨ ਇਹ ਲੋਕ ਅੰਮ੍ਰਿਤਪਾਲ ਸਮੇਤ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰਾ ਸਾਹਬ ਗਏ । ਉੱਥੇ ਜਾ ਕੇ ਅੰਮ੍ਰਿਤਪਾਲ ਨੇ ਕਪੜੇ ਬਦਲੇ । ਪੈਂਟ ਸ਼ਰਟ ਪਾ ਕੇ ਅੰਮ੍ਰਿਤਪਾਲ ਦੋ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਤਿੰਨ ਹੋਰ ਸਾਥੀਆਂ ਨਾਲ ਚਲੇ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment