ਬਰੈਂਪਟਨ: ਬਰੈਂਪਟਨ ‘ਚ ਬਜ਼ੁਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸਿਟੀ ਆਫ ਬਰੈਂਪਟਨ ਵੱਲੋਂ ਸਰਬਸਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ 28 ਫਰਵਰੀ ਤੋਂ ਬਾਅਦ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਹੁਣ ਬਰੈਂਪਟਨ ਦੀਆਂ ਬੱਸਾਂ ਵਿੱਚ ਮੁਫਤ ‘ਚ ਸਫਰ ਕਰ ਸਕਣਗੇ।
ਦੱਸਣਯੋਗ ਹੈ ਕਿ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸਾਲ 2019 ਵਿੱਚ ਇਸ ਸਬੰਧੀ ਮਤਾ ਲਿਆਂਦਾ ਗਿਆ ਸੀ। ਢਿੱਲੋਂ ਨੇ ਵਾਅਦਾ ਕੀਤਾ ਸੀ ਕਿ 2022 ਤੱਕ ਬਜ਼ੁਰਗਾਂ ਲਈ ਬਰੈਂਪਟਨ ਟਰਾਂਜ਼ਿਟ ਨੂੰ ਮੁਫਤ ਕਰ ਦਿੱਤਾ ਜਾਵੇਗਾ, ਜੋ ਕਿ ਹੁਣ ਮਤਾ ਪਾਸ ਹੋਣ ਤੋਂ ਬਾਅਦ ਹਕੀਕਤ ਬਣ ਗਿਆ ਹੈ।
ਬਰੈਂਪਟਨ ਦੇ ਬਜ਼ੁਰਗਾਂ ਲਈ ਮੁਫਤ ਬੱਸ ਸੇਵਾ ਪ੍ਰਦਾਨ ਕਰਨ ਦਾ ਮੇਰਾ ਵਾਅਦਾ ਹੁਣ ਹਕੀਕਤ ਬਣ ਗਿਆ ਹੈ। pic.twitter.com/1myxRonBYz
— Gurpreet Singh Dhillon (@gurpreetdhillon) February 15, 2022
ਬਜ਼ੁਰਗਾਂ ਨੂੰ ਟਰਾਂਜ਼ਿਟ ਦੀ ਵਰਤੋਂ ਕਰਨ ਤੋਂ ਪਹਿਲਾਂ ਪ੍ਰੈਸਟੋ ਤੇ ਬਰੈਂਪਟਨ ਟਰਾਂਜ਼ਿਟ ਸੀਨੀਅਰਜ਼ ਆਇਡੈਂਟੀਫਿਕੇਸ਼ਨ ਕਾਰਡ ਪੇਸ਼ ਕਰਨਾ ਹੋਵੇਗਾ। ਸਿਟੀ ਆਫ ਬਰੈਂਪਟਨ ਵੱਲੋਂ ਇਸ ਸਹੂਲਤ ਦੀ ਵਰਤੋਂ ਕਰਨ ਵਾਲੇ ਅਜਿਹੇ ਬਜ਼ੁਰਗਾਂ ਨੂੰ ਛੇ ਹਫਤੇ ਦਾ ਵਾਧੂ ਸਮਾਂ ਵੀ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਹਾਲ ਦੀ ਘੜੀ ਪ੍ਰੈਸਟੋ ਕਾਰਡ ( PRESTO ) ਨਹੀਂ ਹੈ। ਉਥੇ ਹੀ ਇਸ ਦੌਰਾਨ ਬਰੈਂਪਟਨ ਟਰਾਂਜ਼ਿਟ ਦੀ ਵਰਤੋਂ ਲਈ ਬਜ਼ੁਰਗਾਂ ਨੂੰ ਪ੍ਰੈਸਟੋ ਕਾਰਡ ਦੀ ਲੋੜ ਨਹੀਂ ਹੋਵੇਗੀ।
Starting Feb 28, #Brampton‘s senior residents can ride transit for FREE with a valid Brampton Senior Identification Card and a PRESTO card loaded with your free pass. Visit https://t.co/bUniLzrFOD or call 905.874.5120 for details. https://t.co/y1CbTlCYcV
— Brampton Transit (@BramptonTransit) February 14, 2022
ਕਾਊਂਸਲਰ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਨੂੰ ਬਰੈਂਪਟਨ ਦੇ ਬਜ਼ੁਰਗਾਂ ਲਈ ਬੱਸ ਸੇਵਾ ਮੁਫਤ ਕਰਨ ਦੇ ਵਾਅਦੇ ਨੂੰ ਪੂਰਾ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬਹੁਤ ਸਾਰੇ ਬਜ਼ੁਰਗਾਂ ਨੂੰ ਟਰਾਂਜ਼ਿਟ ਸੇਵਾ ਦੀ ਵਰਤੋਂ ਕਰਨ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਨੂੰ ਤਾਂ ਵਿੱਤੀ ਤੇ ਸਰੀਰਕ ਔਕੜਾਂ ਵੀ ਪੇਸ਼ ਆਉਂਦੀਆਂ ਹਨ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮਿਆਰ ਤੇ ਸਿਹਤ ਠੀਕ ਹੋਵੇਗੀ, ਸਮਾਜ ਵਿੱਚ ਉਨ੍ਹਾਂ ਦਾ ਦਾਇਰਾ ਵਧੇਗਾ ਤੇ ਉਨ੍ਹਾਂ ਨੂੰ ਵਿੱਤੀ ਰਾਹਤ ਮਿਲੇਗੀ।
28 ਫਰਵਰੀ ਤੋਂ ਪ੍ਰਭਾਵੀ ਮੁਫ਼ਤ ਬੱਸ ਪਾਸ ਲੈਣ ਦੀ ਪ੍ਰਕਿਰਿਆ:
1. ਆਪਣਾ ਬਰੈਂਪਟਨ ਟਰਾਂਜ਼ਿਟ ਪਛਾਣ ਪੱਤਰ ਪ੍ਰਾਪਤ ਕਰੋ।
2. ਆਪਣਾ PRESTO ਕਾਰਡ ਪ੍ਰਾਪਤ ਕਰੋ ਅਤੇ ਇਸਨੂੰ ਆਪਣੇ ਮੁਫ਼ਤ ਪਾਸ ਨਾਲ ਲੋਡ ਕਰੋ।
ਬਰੈਂਪਟਨ ਦੇ ਬਜ਼ੁਰਗਾਂ ਲਈ ਮੁਫਤ ਬੱਸ ਸੇਵਾ ਪ੍ਰਦਾਨ ਕਰਨ ਦਾ ਮੇਰਾ ਵਾਅਦਾ ਹੁਣ ਹਕੀਕਤ ਬਣ ਗਿਆ ਹੈ। pic.twitter.com/2aRtozJAkz
— Gurpreet Singh Dhillon (@gurpreetdhillon) February 14, 2022