ਬਰੈਂਪਟਨ: ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਜੋ ਕਿ ਪਿਛਲੇ ਹਫਤੇ ਯਾਤਰਾ ਤੋਂ ਪਰਤੇ ਸਨ, ਉਹ 14 ਦਿਨ ਦੇ ਸੈਲਫ ਆਈਸੋਲੇਸ਼ਨ ‘ਚ ਹਨ। ਉਨ੍ਹਾਂ ਨੇ ਸਮੂਹ ਬਰੈਂਪਟਨ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਂਮਾਰੀ ਕੋਵਿਡ 19 ਦੇ ਚਲਦਿਆਂ ਜਿੰਨਾ ਹੋ ਸਕੇ ਘਰ ਵਿੱਚ ਹੀ ਰਹਿਣ ਅਤੇ ਬਿਨ੍ਹਾਂ ਲੋੜ ਦੇ ਘਰ ਤੋਂ ਬਾਹਰ ਨਾ ਨਿਕਲਣ।
ਪੈਟ੍ਰਿਕ ਬਰਾਊਨ ਵੱਲੋਂ ਇਸ ਸਬੰਧੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ 14 ਦਿਨ ਦੀ ਆਈਸੋਲੇਸ਼ਨ ਪੀਰੀਅਡ ਤੇ ਹਨ ਉਹਨਾਂ ਨੇ ਕਿਹਾ ਕਿ ਉਹ ਸਭ ਨੂੰ ਨੂੰ ਇਹੀ ਕਹਿਣਾ ਚਾਹੁੰਦੇ ਹਨ ਕਿ ਸਭ ਸੁਰੱਖਿਅਤ ਰਹੋ। ਜੋ ਸਿਹਤ ਮਾਹਿਰਾਂ ਵੱਲੋਂ ਗਾਈਡਲਾਈਨਿਸ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਤੇ ਅਮਲ ਕਰੋ। ਅਤੇ ਪੈਨਿਕ ਹੋ ਕੇ ਜਲਦਬਾਜ਼ੀ ਵਿੱਚ ਕੋਈ ਵੀ ਵਾਧੂ ਰਾਸ਼ਨ ਭਰਨ ਦੀ ਲੋੜ ਨਹੀਂ ਹੈ। ਬਰੈਂਪਟਨ ਨੇ 16 ਮਾਰਚ ਨੂੰ ਹੀ ਓਨਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਸਟੇਟ ਐਮਰਜੰਸੀ ਜਾਰੀ ਕਰਨ ਤੋਂ ਪਹਿਲਾਂ ਹੀ ਜ਼ਰੂਰੀ ਹਦਾਇਤਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੀ। ਐਮਰਜੈਂਸੀ ਐਲਾਨ ਦਾ ਬਰੈਂਪਟਨ ਸਿਟੀ ਐਤ ਮੇਅਰ ਪੁਰਾ ਸਮਰਥਨ ਕਰਦੇ ਹਨ। ਜਿਸਦੇ ਚਲਦਿਆਂ ਕਈ ਸੇਵਾਵਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆ ਗਈਆਂ ਹਨ।
ਬਰਾਊਨ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਕਾਮਯਾਬ ਹੋਵਾਂਗੇ।