ਕੈਨੇਡਾ: ਘਰ ਦੀ ਸ਼ਰਾਬ ਕੱਢਣ ਲਈ ਲਾਏ ਢੋਲ ‘ਚ ਹੋਇਆ ਧਮਾਕਾ, ਸਾਲ ਦੀ ਬੱਚੀ ਸਣੇ 4 ਜ਼ਖਮੀ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿਖੇ ਹੰਬਰਵੈਸਟ ਪਾਰਕਵੇਅ ਤੇ ਕੌਟਰੇਲੇ ਬੋਲੀਵੀਆਰਡ ਨੇੜੇ ਰਿਹਾਇਸ਼ੀ ਇਲਾਕੇ ‘ਚ ਧਮਾਕਾ ਹੋਣ ਤੋਂ ਬਾਅਦ ਪੰਜ ਸਾਲਾ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ 57 ਸਾਲਾ ਵਿਅਕਤੀ ਵੱਲੋਂ ਆਪਣੇ ਘਰ ਦੀ ਬੇਸਮੈਂਟ ‘ਚ ਸ਼ਰਾਬ ਕੱਢਣ ਦੀ ਅਣਗਹਿਲੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ‘ਚ ਘਰ ਦੇ ਪਰਖੱਚੇ ਉੱਡ ਗਏ।

ਪੀਲ ਰੀਜਨਲ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਦਿਵਾਰ ਵੀ ਬੁਰਿ ਤਰ੍ਹਾਂ ਟੁੱਟ ਗਈ। ਜ਼ਖ਼ਮੀ ਬੱਚੇ ਨੂੰ ਇਲਾਜ ਲਈ ਇੱਕ ਲੋਕਲ ਹਸਪਤਾਲ ਲਿਜਾਇਆ ਗਿਆ। ਪੀਲ ਪੈਰਾਮੈਡਿਕਸ ਮੁਤਾਬਕ ਤਿੰਨ ਮੈਂਬਰ ਵੀ ਕੁੱਝ ਹੱਦ ਝੁਲਸ ਗਏ।

ਇਸ ਘਰ ਦੇ ਗੁਆਂਢ ;ਚ ਰਹਿਣ ਵਾਲੇ ਮਾਈਕ ਪੈਪ ਨੇ ਦੱਸਿਆਂ ਕਿ ਧਮਾਕੇ ਤੋਂ ਬਾਅਦ ਉਸ ਨੇ ਇੱਕ ਬੱਚੀ ਨੂੰ ਬੁਰੀ ਤਰ੍ਹਾਂ ਰੋਂਦਿਆਂ ਸੁਣਿਆ ਸੀ। ਉਸ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਉਸ ਨੇ 911 ਉੱਤੇ ਕਾਲ ਕਰਕੇ ਮਦਦ ਬੁਲਾਈ ਸੀ। ਦੂਜੇ ਗੁਆਂਢੀ ਕਾਹਲਿਦ ਸਿੱਤੋ ਨੇ ਦੱਸਿਆ ਕਿ ਸਾਰਾ ਪਰਿਵਾਰ ਜ਼ਖਮੀ ਹੋ ਗਿਆ ਸੀ ‘ਤੇ ਸਾਰੇ ਮੈਂਬਰ ਬੁਰੀ ਤਰ੍ਹਾਂ ਚੀਕ ਤੇ ਰੋ ਰਹੇ ਸਨ।

ਜਾਣਕਾਰੀ ਮੁਤਾਬਕ ਅਣਗਹਿਲੀ ਵਰਤਣ ਵਾਲੇ ਵਿਅਕਤੀ ਖਿਲਾਫ ਬਰੈਂਪਟਨ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸ਼ਹਿਰ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਘਰ ਵਿੱਚ ਸ਼ਰਾਬ ਕੱਢਣ ਵਾਲਿਆਂ ਖਿਲਾਫ ਸ਼ਿਕਾਇਤ ਕਰਨ ਲਈ ਨੰਬਰ ਜਾਰੀ ਕੀਤਾ ਹੈ। ਪੁਲਿਸ ਮੁਤਾਬਕ ਘਰ ‘ਚ ਸ਼ਰਾਬ ਕੱਢਣੀ ਬਹੁਤ ਖਤਰਨਾਕ ਹੈ ਅਤੇ ਜੇਕਰ ਕੋਈ ਸ਼ੱਕੀ ਅਜਿਹੀ ਹਰਕਤ ਕਰਦਾ ਦਿਖਾਈ ਦੇਵੇ ਤਾਂ ਉਸ ਬਾਰੇ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ। ਬਰੈਂਪਟਨ `ਚ ਪੀਲ ਪੁਲਿਸ ਨੇ ਹੈਲਪਲਾਈਨ ਨੰਬਰ 905 453 2121 ਜਾਰੀ ਕੀਤਾ ਹੈ।

Share this Article
Leave a comment