ਤੁਸੀਂ ਲੋਕਾਂ ਨੂੰ ਕਈ ਵਾਰ ਮਜਾਕ ਕਰਦੇ ਸੁਣਿਆ ਅਤੇ ਪੜ੍ਹਿਆ ਹੋਵੇਗਾ ਕਿ iPhone ਖਰੀਦਣ ਲਈ ਸਾਨੂੰ ਆਪਣੀ ਕਿਡਨੀ ਵੇਚਣੀ ਪਵੇਗੀ ਪਰ ਇੱਕ ਅਜਿਹੀ ਹੀ ਘਟਨਾ 2011 ਵਿੱਚ ਹੋਈ ਹੈ ਜਿੱਥੇ ਚੀਨ ਦੇ ਇੱਕ ਨੌਜਵਾਨ ਨੇ ਐਪਲ iPhone 4 ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ। ਜੀ ਹਾਂ ਵੈਸੇ ਤਾਂ ਤੁਹਾਨੂੰ ਇਸ ਗੱਲ ‘ਤੇ ਵਿਸ਼ਵਾਸ ਨਹੀਂ ਹੋਵੇਗਾ ਪਰ ਇਹ ਸੱਚ ਹੈ ਚੀਨ ਵਿੱਚ ਸ਼ਾਓ ਵੈਂਗ ਨਾਮ ਦੇ ਇੱਕ ਨੌਜਵਾਨ ਨੇ iPhone 4 ਖਰੀਦਣ ਲਈ 3,200 ਡਾਲਰ ਵਿੱਚ ਆਪਣੀ ਕਿਡਨੀ ਵੇਚ ਦਿੱਤੀ ਸੀ ਪਰ ਵੈਂਗ ਦੇ ਇਸ ਫੈਸਲੇ ਨੇ ਹਮੇਸ਼ਾ ਲਈ ਉਸਦੀ ਜ਼ਿੰਦਗੀ ਬਦਲ ਦਿੱਤੀ।
ਵੈਂਗ ਦੀ ਸਰਜਰੀ ਸਫਲ ਨਹੀਂ ਰਹੀ ਅਤੇ ਹੁਣ ਉਸਨੂੰ ਪੂਰੀ ਜ਼ਿੰਦਗੀ ਬੈੱਡ ‘ਤੇ ਕੱਟਣੀ ਪੈ ਰਹੀ ਹੈ। ਸਰਜਰੀ ਤੋਂ ਕੁੱਝ ਦਿਨਾਂ ਬਾਅਦ ਵੈਂਗ ਨੂੰ ਪਤਾ ਚੱਲਿਆ ਕਿ ਉਸਦੇ ਜ਼ਖਮ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਅਤੇ ਉਨ੍ਹਾਂ ਵਿੱਚ ਇਨਫੈਕਸ਼ਨ ਹੋ ਗਿਆ ਹੈ ਜਿਸਦੇ ਨਾਲ ਉਸਦੀ ਦੂਜੀ ਕਿਡਨੀ ਵੀ ਫੇਲ ਹੋ ਗਈ। 17 ਸਾਲਾ ਦੇ ਵੈਂਗ ਨੂੰ ਹੁਣ ਆਪਣੀ ਪੂਰੀ ਜ਼ਿੰਦਗੀ ਡਾਇਲਾਇਸਸ ਕਰਵਾਉਣੀ ਹੋਵੇਗੀ। ਇਸਦੇ ਬਾਰੇ ਵੈਂਗ ਦੇ ਪਰਿਵਾਰ ਨੂੰ ਬਾਅਦ ਵਿੱਚ ਪਤਾ ਚੱਲਿਆ ਜਿਸ ਤੋਂ ਬਾਅਦ ਉਹ ਉਸਦੇ ਇਲਾਜ ਲਈ ਦਰ – ਦਰ ਭਟਕ ਰਹੇ ਹਨ।
ਚੀਨ ਦੀ ਲੋਕਲ ਰਿਪੋਰਟਸ ਦੇ ਅਨੁਸਾਰ ਵੈਂਗ ਦਾ ਇਹ ਆਪਰੇਸ਼ਨ ਅੰਡਰਗਰਾਉਂਡ ਹਸਪਤਾਲ ਵਿੱਚ ਕੀਤਾ ਗਿਆ ਸੀ ਅਤੇ ਉਸਨੂੰ ਦੱਸਿਆ ਗਿਆ ਸੀ ਕਿ ਇੱਕ ਹਫਤੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਅਜਿਹੀ ਥਾਂਵਾਂ ‘ਤੇ ਤੁਹਾਨੂੰ ਸਹੀ ਇਲਾਜ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ।
ਇਸ ਮਾਮਲੇ ‘ਚ ਐਪਲ ਦਾ iPhone ਨੌਜਵਾਨ ਨੂੰ ਬਹੁਤ ਹੀ ਮਹਿੰਗਾ ਪਿਆ ਹੈ ਅਤੇ ਜਿਵੇਂ ਲਗਾਤਾਰ iPhone ਦੀ ਕੀਮਤਾਂ ਵੱਧ ਰਹੀਆਂ ਹਨ ਅਜਿਹੇ ਵਿੱਚ ਇਸ ਤਰ੍ਹਾਂ ਦੇ ਕੇਸ ਆਮ ਮੰਨੇ ਜਾ ਸਕਦੇ ਹਨ।
iPhone ਖਰੀਦਣ ਲਈ ਇਸ ਨੌਜਵਾਨ ਨੇ ਵੇਚ ਦਿੱਤੀ ਕਿਡਨੀ, ਹੁਣ ਬੈੱਡ ‘ਤੇ ਕੱਟ ਰਿਹੈ ਜ਼ਿੰਦਗੀ

Leave a Comment
Leave a Comment