ਵਿਕਾਸ ਦੁਬੇ ਦੇ ਸਿਰ ਦਾ ਮੁੱਲ ਵਧਾ ਕੇ ਰੱਖਿਆ ਪੰਜ ਲੱਖ ਰੁਪਏ

TeamGlobalPunjab
2 Min Read

ਲਖਨਊ: ਕਾਨਪੁਰ ਕਾਂਡ ਦੇ ਮੁਖ‍ ਦੋਸ਼ੀ ਵਿਕਾਸ ਦੁਬੇ ‘ਤੇ ਇਨਾਮ ਦੀ ਰਾਸ਼ੀ ਢਾਈ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ। ਮੁਖ‍ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਇਸ ਦਾ ਐਲਾਨ ਕੀਤਾ। ਪਿਛਲੇ ਛੇ ਦਿਨ ‘ਚ ਉਸ ‘ਤੇ ਇਨਾਮ ਦੀ ਰਾਸ਼ੀ ਤਿੰਨ ਵਾਰ ਵਧਾਈ ਜਾ ਚੁੱਕੀ ਹੈ।

ਵਿਕਾਸ ਦੁਬੇ ਦੇ ਘਰ ਉਸਨੂੰ ਨੂੰ ਫੜਨ ਗਏ ਡੀਐਸਪੀ ਸਣੇ ਅੱਠ ਪੁਲਿਸ ਅਧਿਕਾਰਿਆਂ ਦੀ ਸ਼ਹਾਦਤ ਨੂੰ ਛੇ ਦਿਨ ਹੋ ਚੁੱਕੇ ਹਨ। ਵਿਕਾਸ ਦੀ ਤਲਾਸ਼ ‘ਚ ਪੁਲਿਸ ਦੀ 60 ਟੀਮਾਂ ਅਤੇ ਐਸਟੀਐਫ ਦੀ ਛੇ ਟੀਮਾਂ ਉਤੱਰ ਪ੍ਰਦੇਸ਼ ਦੇ ਕੋਨੇ ਕੋਨੇ ‘ਚ ਭਾਲ ਕਰ ਰਹੀਆਂ ਹਨ।

ਮੱਧ‍ ਪ੍ਰਦੇਸ਼, ਦਿੱਲ‍ੀ ਸਣੇ ਹੋਰ ਰਾਜਾਂ ਵਿੱਚ ਵੀ ਪੁਲਿਸ ਦੀ ਘੇਰਾਬੰਦੀ ਜਾਰੀ ਹੈ। ਇਸ ਵਿੱਚ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਵਿਕਾਸ ਦੀ ਲੋਕੇਸ਼ਨ ਮਿਲੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਕਾਸ ਉੱਥੋਂ ਫਰਾਰ ਹੋ ਗਿਆ। ਇਸ ਸਮੇਂ ਉਹ ਉੱਤਰ ਪ੍ਰਦੇਸ਼ ਦਾ ਮੋਸ‍ਟ ਵਾਂਟੇਡ ਅਪਰਾਧੀ ਹੈ। ਬੁੱਧਵਾਰ ਨੂੰ ਪੁਲਿਸ ਅਤੇ ਐਸਟੀਐਫ ਦੀ ਸੰਯੁਕ‍ਤ ਟੀਮ ਨੇ ਉਸ ਦੇ ਇੱਕ ਭਤੀਜੇ ਅਤੇ ਪੁਲਸਕਰਮੀਆਂ ‘ਤੇ ਹਮਲਾ ਕਰਨ ‘ਚ ਸਾਥੀ ਰਹੇ ਅੰਕੁਰ ਦੁਬੇ ਨੂੰ ਹਮੀਰਪੁਰ ‘ਚ ਮਾਰ ਗਿਰਾਇਆ ਹੈ।

ਵਿਕਾਸ ਦੁਬੇ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ ਕਾਨਪੁਰ ਦੇ ਬਿਕਰੂ ਪਿੰਡ ‘ਚ ਉਸਦੇ ਘਰ ਹੋਈ ਵਾਰਦਾਤ ਤੋਂ ਤੁਰੰਤ ਬਾਅਦ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਸ਼ੀ ਢਾਈ ਲੱਖ  ਤੇ ਹੁਣ ਉਸ ਦੀ ਗ੍ਰਿਫਤਾਰੀ ‘ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨ ਦਿੱਤਾ। ਵਿਕਾਸ ਦੇ ਖਿਲਾਫ ਆਈਪੀਸੀ ਦੀ ਧਾਰਾ 147, 148, 149, 302, 307 ਅਤੇ 394 ਤੋਂ ਇਲਾਵਾ ਸੱਤ ਸੀਐਲਏ ਐਕਟ ਦੇ ਤਹਿਤ ਮੁਕੱਦਮਾ ਦਰਜ ਹੈ।

- Advertisement -

Share this Article
Leave a comment