ਪੰਜਾਬ ਵਿੱਚ ਸ਼ੁਰੂ ਹੋਈ ਰੋਡਵੇਜ਼ ਦੀ ਲਾਰੀ, ਕੈਪਟਨ ਨੇ ਸਾਂਝੀ ਕੀਤੀ ਤਸਵੀਰ

TeamGlobalPunjab
1 Min Read

ਚੰਡੀਗੜ੍ਹ  :  ਲੌਕ ਡਾਉਣ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਬੰਦ ਰੋਡਵੇਜ਼ ਦੀ ਲਾਰੀ ਅਜ ਆਖਿਰਕਾਰ ਮੁੜ ਸ਼ੁਰੂ ਹੋ ਗਈ ਹੈ । ਅਜ ਸੂਬੇ ਵਿੱਚ ਅੱਧੀਆਂ ਸਵਾਰੀਆਂ ਨਾਲ ਬੱਸਾਂ ਸ਼ੁਰੂ ਹੋਈਆਂ ਹਨ । ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ ।

ਦਸਣਯੋਗ ਹੈ ਕਿ ਬਸ ਵਿੱਚ ਸਵਾਰੀਆਂ ਲਈ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ । ਇਕ ਸੀਟ ਉਪਰ ਇਕ ਸਵਾਰੀ ਨੂੰ ਬੈਠਣ ਦੇ ਹੀ ਆਦੇਸ਼ ਦਿੱਤੇ ਗਏ ਹਨ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਤੋਂ ਅੰਮ੍ਰਿਤਸਰ ਸਾਹਿਬ ਚੱਲਣ ਵਾਲੀ ਬਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ । ਇਸ ਵਿਚ ਉਪਰੋਕਤ ਸਾਰੇ ਆਦੇਸ਼ਾਂ ਦਾ ਸਵਾਰੀਆਂ ਵਲੋਂ ਪਾਲਣ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ, “ਅੱਜ ਤੋਂ ਪੰਜਾਬ ਵਿੱਚ ਸਟੇਟ ਟਰਾਂਸਪੋਰਟ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੀ ਪਹਿਲੀ ਬੱਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ 30 ਸਵਾਰੀਆਂ ਨੂੰ ਬਿਠਾਇਆ ਗਿਆ ਹੈ। ਸਾਰਿਆਂ ਨੂੰ ਇਹ ਆਪਣੀ ਰੋਜ਼ਾਨਾ ਦੀ ਆਦਤ ਬਣਾਉਣੀ ਪਏਗੀ ਕਿ ਉਹ ਬਾਹਰ ਜਾਣ ਲੱਗਿਆਂ ਮੂੰਹ ਨੂੰ ਮਾਸਕ ਨਾਲ ਢਕਣ ਤੇ ਸਾਰੀਆਂ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕਰਨ।”

https://www.facebook.com/189701787748828/posts/3178317615553882/

- Advertisement -

Share this Article
Leave a comment