ਚੰਡੀਗੜ੍ਹ : ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਹਰ ਦਿਨ ਕਿਸੇ ਨਾ ਕਿਸੇ ਦੇ ਕਤਲ ਜਾਂ ਫਿਰ ਮਾਰ ਕੁੱਟ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 38 ‘ਚ ਹੋਈ ਵਾਰਦਾਤ ਦਾ ਰਾਜ਼ ਖੁੱਲ੍ਹ ਗਿਆ ਹੈ। ਦਰਅਸਲ ਇੱਥੇ ਇੱਕ ਬਾਉਂਸਰ ਨੂੰ ਸ਼ਰੇਆਮ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਹੁਣ ਬੰਬੀਹਾ ਗਰੁੱਪ ਵੱਲੋਂ ਲਈ ਗਈ ਹੈ।
ਦੱਸ ਦਈਏ ਕਿ ਦਵਿੰਦਰ ਬੰਬੀਹਾ ਨਾਮਕ ਵਿਅਕਤੀ ਵੱਲੋਂ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਪੋਸਟ ਵਿੱਚ ਲਿਖਿਆ ਕਿ ਆਓ ਤੁਹਾਨੂੰ ਦਸਦੇ ਹਾਂ :
https://www.facebook.com/photo.php?fbid=2806594106054311&set=a.250935718286842&type=3&eid=ARDq_bgAzQ6UToafUNrVCj5RSQyRTgoUbJE_vceegbaoeB6FZXp_hIxgdSdtlR1xNI01wTCX9eFPKTz5
“ਵੀਰੋ ਆਪ ਸਭ ਨੂੰ ਜਾਣਕਾਰੀ ਦੇਣ ਲਈ ਪੋਸਟ ਪਾਈ ਜਾ ਰਹੀ ਆ… ਅੱਜ ਆਪਣੇ ਭਰਾ ਲੱਕੀ ਆਪਣੇ ਭਰਾ ਮੀਤ ਮਨੀ ਮਾਜਰਾ ਆਲੇ ਦਾ ਬਦਲਾ ਸੁਰਜੀਤ ਬੌਂਸਰ ਨੂੰ ਮਾਰ ਕੇ ਲੈ ਲਿਆ ਤੇ ਜਿਹੜੇ ਹੋਰ ਵੀ ਆਪਣੇ ਦੁਸ਼ਮਣ ਹੈ ਉਨ੍ਹਾਂ ਦਾ ਵੀ ਇਹੋ ਹਾਲ ਹੋਣਾ ਜੇ ਉਨ੍ਹਾਂ ਨੇ ਕਿਸੇ ਸਾਡੇ ਭਰਾ ਦਾ ਨੁਕਸਾਨ ਕਰਨ ਦਾ ਸੋਚਿਆ ਤਾਂ ਉਨ੍ਹਾਂ ਦਾ ਵੀ ਇਹੀ ਕੰਮ ਹੋਉਗਾ ਸਾਡੀ ਦੁਸ਼ਮਣੀ ਪੁਰਾਣੀ ਹੋ ਸਕਦੀ ਹੈ ਪਰ ਭੁੱਲੀ ਨਹੀਂ ਜਾਂਦੀ ਅੱਜ ਤੋਂ ਤਿੰਨ ਸਾਲ ਪਹਿਲਾਂ ਸੁਰਜੀਤ ਨੇ ਆਪਣਾ ਭਰਾ ਮੀਤ ਮਾਰਿਆ ਸੀ ਤੇ ਅੱਜ ਆਪਣੇ ਭਰਾ ਲੱਕੀ ਨੇ ਉਹਨੂੰ ਮਾਰ ਕੇ ਆਪਣੀ ਯਾਰੀ ਨਿਭਾਈ ਅਸੀਂ ਕਦੇ ਨਿਜਾਇਜ਼ ਕੰਮ ਨਹੀਂ ਕੀਤਾ”।
ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਸੁਰਜੀਤ ਬੌਂਸਰ ਆਪਣੇ ਘਰ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਅੱਗੇ ਆਪਣਾ ਮੋਟਰ ਸਾਇਕਲ ਖੜ੍ਹਾ ਕਰ ਦਿੱਤਾ ਅਤੇ ਉਸ ‘ਤੇ ਧੜ੍ਹਾ ਧੜ੍ਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ।