ਵਿਆਹ ਤੋਂ ਪਹਿਲਾਂ ਲਾੜਾ ਹੋਇਆ ਅਗਵਾਹ, ਮਿਲੀ ਚਿੱਠੀ ਨੇ ਪਰਿਵਾਰ ਦੇ ਉਡਾਏ ਹੋਸ਼, ਜਾਣੋ ਕੀ ਲਿਖਿਆ ਸੀ ਚਿੱਠੀ ‘ਚ

TeamGlobalPunjab
2 Min Read

ਕਪੂਰਥਲਾ : “ਹੋਣਾ ਹੁੰਦਾ ਜਿੰਦਗੀ ‘ਚ ਇੱਕੋ ਵਿਆਹ ਬਈ ਇਸ ਦਿਨ ਦਾ ਨੀ ਕਿਸਨੂੰ ਹੁੰਦਾ ਚਾਅ ਬਈ” ਬੜਾ ਹੀ ਮਕਬੂਲ ਪੰਜਾਬੀ ਗੀਤ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਪਰ ਸੂਬੇ ਅੰਦਰ ਵਧ ਰਹੀਆਂ ਅਗਵਾਹ ਦੀਆਂ ਘਟਨਾਵਾਂ ਨੇ ਇੱਕ ਵਿਆਹ ਵਾਲੇ ਪਰਿਵਾਰ ਦੇ ਇਸ ਖੁਸ਼ੀ ਵਾਲੇ ਗੀਤ ਨੂੰ ਗਮੀ ‘ਚ ਬਦਲ ਦਿੱਤਾ। ਜੀ ਹਾਂ ਇਹ ਘਟਨਾ ਵਾਪਰੀ ਹੈ ਇੱਥੋਂ ਦੇ ਪਿੰਡ ਝੱਲ ਠੀਕਰੀਵਾਲਾ ‘ਚ,  ਜਿੱਥੇ ਵਿਆਹ ਤੋਂ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਲਾੜੇ ਹਰਜੀਤ ਸਿੰਘ ਨੂੰ ਅਗਵਾਹ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਅਗਵਾਹ ਕਰਨ ਵਾਲਿਆਂ ਵੱਲੋਂ ਲਾੜੇ ਦੇ ਘਰ ਇੱਕ ਚਿੱਠੀ ਵੀ ਛੱਡੀ ਗਈ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੇ ਕਮਰੇ ‘ਚ ਸੁੱਤਾ ਪਿਆ ਸੀ ਅਤੇ ਸਵੇਰੇ ਜਦੋਂ ਉਹ ਉਸ ਨੂੰ ਉਠਾਉਣ ਲਈ ਗਏ ਤਾਂ ਉਹ ਆਪਣੇ ਕਮਰੇ ‘ਚ ਨਹੀਂ ਮਿਲਿਆ। ਦਰਸ਼ਨ ਸਿੰਘ ਮੁਤਾਬਿਕ ਉਸ ਨੂੰ ਸਾਰੇ ਕਿੱਧਰੇ ਲੱਭਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਹੀ ਘਰ ਦੇ ਗੇਟ ਕੋਲੋਂ ਇੱਕ ਚਿੱਠੀ ਮਿਲੀ। ਜਿਸ ਵਿੱਚ ਲਿਖਿਆ ਸੀ ਕਿ, “ਤੁਹਾਡੇ ਮੁੰਡੇ ਵੱਲੋਂ ਸਾਡੇ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਅਗਵਾਹ ਕੀਤਾ ਗਿਆ ਸੀ ਅਤੇ ਅੱਠ ਮਹੀਨੇ ਬਾਅਦ ਛੱਡਿਆ ਗਿਆ ਸੀ ਅਤੇ ਇਸੇ ਕਾਰਨ ਹੀ ਅਸੀਂ ਵੀ ਤੁਹਾਡੇ ਮੁੰਡੇ ਨੂੰ ਅਗਵਾਹ ਕੀਤਾ ਹੈ ਅਤੇ ਤਿੰਨ ਮਹੀਨੇ ਬਾਅਦ ਵਾਪਸ ਛੱਡ ਜਾਵਾਂਗੇ।“ ਰਿਪੋਰਟਾਂ ਮੁਤਾਬਿਕ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਧਰੇ ਕੋਈ ਸ਼ਰਾਰਤ ਨਾ ਕਰ ਰਿਹਾ ਹੋਵੇ।

Share this Article
Leave a comment