ਦੇਸ਼ ਦੇ ਲੋਕ ਭੰਬਲਭੂਸੇ ‘ਚ ਕੋਵਿਡ 19 ਦੀ ਦੂਜੀ ਵੈਕਸੀਨ ਕਦੋਂ ਲਗਵਾਈ ਜਾਵੇ, ਮਾਹਿਰਾਂ ਨੇ ਦਿਤੀ ਇਹ ਸਲਾਹ

TeamGlobalPunjab
3 Min Read

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਲਗਾਉਣ ਦਾ ਕੰਮ ਵੀ ਤੇਜ਼ ਕੀਤਾ ਗਿਆ ਹੈ ਤਾਂ ਜੋ ਮਹਾਮਾਰੀ ‘ਤੇ ਜਲਦੀ ਹੀ ਠੱਲ ਪਾਇਆ ਜਾ  ਸਕੇ। ਰੋਜ਼ਾਨਾ ਹੀ ਕੇਸਾਂ ‘ਚ ਵਾਧਾ ਅਤੇ ਮੌਤਾਂ ਦੀ ਗਿਣਤੀ ‘ਚ ਵਾਧਾ ਇਕ ਚਿੰਤਾ ਦਾ ਕਾਰਨ ਹੈ। ਪਰ ਕੋਵਿਡ 19 ਦੀ ਦੂਜੀ ਵੈਕਸੀਨ ਕਦੋਂ ਲਗਵਾਈ ਜਾਵੇ ਇਸ ਗਲ ਨੇ ਸਾਰਿਆਂ ਨੂੰ ਭੰਬਲਭੂਸੇ ਪਾਇਆ ਹੋਇਆ ਹੈ। ਚਾਰ ਤੋਂ ਛੇ ਹਫ਼ਤੇ, ਛੇ ਤੋਂ ਅੱਠ ਜਾਂ ਅੱਠ ਤੋਂ 12? ਭਾਰਤ ਵਿਚ ਦੋ ਕੋਵਿਸ਼ਿਲਡ ਖੁਰਾਕਾਂ ਵਿਚਾਲੇ ਵੱਧ ਰਹੇ ਗੈਪ ਦੇ ਕਾਰਨ ਯੂਕੇ ਨੇ ਵਿੰਡੋ ਨੂੰ ਘਟਾ ਦਿੱਤਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ  ਕਿ ਚਿੰਤਾ ਕਰਨ ਦੀ ਬਹੁਤ ਘੱਟ ਵਜ੍ਹਾ ਹੈ। ਛੇ ਮਹੀਨਿਆਂ ‘ਚ ਕਦੇ ਵੀ ਕੋਵਿਸ਼ੀਲਡ ਦੀ ਦੂਜੀ ਖ਼ੁਰਾਕ ਲੈ ਸਕਦੇ ਹਨ ਤੇ ਇਹ ਬੂਸਟਰ ਡੋਜ਼ ਦਾ ਕੰਮ ਕਰੇਗੀ ਅਰਥਾਤ ਪ੍ਰਭਾਵਸ਼ਾਲੀ ਹੋਵੇਗੀ।

ਸਰਕਾਰ ਨੇ ਪਿਛਲੇ ਹਫ਼ਤੇ ਟੀਕਾਕਰਣ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ (NTAGI) ਦੀ ਸਿਫਾਰਸ਼ ‘ਤੇ ਕੋਵੀਸ਼ਿਲਡ ਕੋਵਿਡ 19  ਟੀਕੇ ਦੀਆਂ ਦੋ ਖੁਰਾਕਾਂ ਵਿਚਕਾਰ ਗੈਪ ਨੂੰ 12-16 ਹਫ਼ਤਿਆਂ ਤੱਕ ਵਧਾ ਦਿੱਤਾ। ਪਹਿਲਾਂ ਇਹ ਛੇ-ਅੱਠ ਹਫ਼ਤੇ ਦਾ ਸੀ। ਇਸ ਦੇ ਇਕ ਦਿਨ ਬਾਅਦ ਹੀ ਯੂਕੇ ਨੇ ਭਾਰਤ ‘ਚ ਪਾਏ ਗਏ ਕੋਰੋਨਾ ਵਾਇਰਸ ਦੇ ਬੀ. 1.617 ਵੈਰੀਐਂਟ ਦੇ ਤੇਜ਼ ਪਸਾਰ ਨੂੰ ਦੇਖਦਿਆਂ ਆਪਣੇ ਇਥੇ ਗੈਪ ਨੂੰ 12 ਹਫ਼ਤਿਆਂ ਤੋਂ ਘਟਾ ਕੇ ਅੱਠ ਹਫ਼ਤੇ ਕਰ ਦਿੱਤਾ।

ਮੰਤਰਾਲੇ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਇਨਫੈਕਸ਼ਨ ਮੁਕਤ ਹੋਣ ਵਾਲੇ ਲੋਕਾਂ ਨੂੰ ਚਾਰ ਤੋਂ ਅੱਠ ਹਫ਼ਤਿਆਂ ਤੋਂ ਬਾਅਦ ਹੀ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਚਿੰਤਾਵਾਂ ਦੇ ਜਵਾਬ ਵਿਚ ਕਿ ਭਾਰਤ ਨੇ ਇਹ ਗੈਪ ਮੁੱਖ ਤੌਰ ਤੇ ਵਧਾ ਦਿੱਤਾ ਕਿਉਂਕਿ ਟੀਕਿਆਂ ਦੀ ਸਪਲਾਈ ‘ਚ ਘਾਟ ਅਤੇ ਬਹੁਤ ਸਾਰੇ ਰਾਜਾਂ ਨੇ ਸਪਲਾਈ ਵਿਚ ਭਾਰੀ ਕਮੀ ਦੀ ਸ਼ਿਕਾਇਤ ਕੀਤੀ ਸੀ। ਇਮਿਊਨੋਲਾਜਿਸਟ ਵਿਨੀਤਾ ਬਲ ਨੇ ਕਿਹਾ ਕਿ ਵਕਫ਼ਾ ਵਧਾਉਣ ਵਰਗੇ ਫ਼ੈਸਲੇ ਕਈ ਤੱਥਾਂ ਨੂੰ ਧਿਆਨ ‘ਚ ਰੱਖ ਕੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ‘ਚ ਗੈਪ ਵਧਾਉਣ ਨਾਲ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਵੇਗਾ ਤਾਂ ਕਿਸੇ ਦੇਸ਼ ‘ਚ ਟੀਕਾਕਰਨ ਦੀ ਰਫ਼ਤਾਰ ‘ਚ ਵਾਧਾ ਹੋਵੇਗਾ। ਵੱਧ ਤੋਂ ਵੱਧ ਗੈਪ ‘ਤੇ ਦੂਜੀ ਖ਼ੁਰਾਕ ਸਭ ਤੋਂ ਜ਼ਿਆਦਾ ਇਮਿਊਨਿਟੀ ਮੁਹੱਈਆ ਕਰੇਗੀ।

ਨਵੀਂ ਦਿੱਲੀ ਦੇ ਨੈਸ਼ਨਲ ਇੰਸਟੀਚਿਉਟ ਆਫ਼ ਇਮਿਊਨੋਲੋਜੀ (ਐਨ.ਆਈ.ਆਈ.) ਦੇ ਰਥ ਨੇ ਦੱਸਿਆ ਕਿ ਇਸ ਲਈ ਟੀਕਾ ਖੁਰਾਕ ਕਿਸੇ ਵੀ ਸਮੇਂ ਪਹਿਲੀ ਖੁਰਾਕ ਤੋਂ ਘੱਟੋ ਘੱਟ ਚਾਰ ਹਫ਼ਤੇ ਬੀਤ ਜਾਣ ਤੋਂ ਬਾਅਦ ਲਈ ਜਾ ਸਕਦੀ ਹੈ।

- Advertisement -

 

Share this Article
Leave a comment