70 ਸਾਲ ਤੇ ਵੱਧ ਲਈ ਵੈਕਸੀਨ ਦੀ ਦੂਜੀ ਖੁਰਾਕ ਵਾਸਤੇ ਬੁਕਿੰਗ ਓਪਨ

TeamGlobalPunjab
2 Min Read

ਟੋਰਾਂਟੋ :  ਓਂਟਾਰੀਓ ਸੂਬੇ ਦੇ ਯੌਰਕ ਰੀਜਨ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਸਿਹਤ ਵਿਭਾਗ ਨੇ ਖੇਤਰ ਵਿੱਚ ਵੈਕਸੀਨ ਦੀ ਦੂਜੀ ਖੁਰਾਕ ਲਈ ਬੁਕਿੰਗ ਓਪਨ ਕਰ ਦਿੱਤੀ ਹੈ। ਹੁਣ 70 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਈ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ।

ਪਬਲਿਕ ਹੈਲਥ ਯੂਨਿਟ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ 70 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਯੋਗਤਾ ਰੱਖੀ ਗਈ ਹੈ। ਜੇ ਕਿਸੇ ਨੇ ਆਪਣੀ ਦੂਜੀ ਡੋਜ਼ ਲਈ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਹੈ ਉਸ ਕੋਲ ਹੁਣ ਦੂਜੀ ਡੋਜ਼ ਜਲਦੀ ਲਵਾਉਣ ਦਾ ਮੌਕਾ ਹੈ।

ਯੌਰਕ ਰੀਜਨ ਦੇ ਸਿਹਤ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਭਾਵੇਂ ਵੈਕਸੀਨ ਦੀ ਪਹਿਲੀ ਡੋਜ਼ ਕੋਵਿਡ-19 ਇਨਫੈਕਸ਼ਨ, ਗੰਭੀਰ ਬਿਮਾਰੀ, ਹਾਸਪਿਟਲਾਈਜ਼ੇਸ਼ਨ ਜਾਂ ਮੌਤ ਤੋਂ ਬਚਣ ਲਈ ਕਾਫੀ ਅਸਰਦਾਰ ਹੈ ਪਰ ਫਿਰ ਵੀ ਵਧੇਰੇ ਪ੍ਰੋਟੈਕਸ਼ਨ ਲਈ ਦੂਜੀ ਡੋਜ਼ ਲਾਈ ਜਾਣੀ ਜ਼ਰੂਰੀ ਹੈ।

ਜੇ ਕਿਸੇ 70 ਪਲੱਸ ਵਿਅਕਤੀ ਨੇ ਅਜੇ ਤੱਕ ਸੈਕਿੰਡ ਡੋਜ਼ ਬੁੱਕ ਨਹੀਂ ਕਰਵਾਈ ਤਾਂ ਉਹ ਦੂਜੀ ਡੋਜ਼ ਆਨਲਾਈਨ ਬੁੱਕ ਕਰ ਸਕਦਾ ਹੈ।ਜਦੋਂ ਤੱਕ ਨਵੀਂ ਅਪੁਆਇੰਟਮੈਂਟ ਦੀ ਪੁਸ਼ਟੀ ਨਹੀਂ ਹੋ ਜਾਂਦੀ ਪੁਰਾਣੀ ਵਾਲੀ ਰੱਦ ਨਹੀਂ ਕੀਤੀ ਜਾਵੇਗੀ। ਯੌਰਕ ਰੀਜਨ ਨੇ ਆਖਿਆ ਕਿ ਜਿਨ੍ਹਾਂ ਨੇ ਪਹਿਲੀ ਡੋਜ਼ ਵੀ ਨਹੀਂ ਲਵਾਈ ਉਨ੍ਹਾਂ ਲਈ ਵੀ ਇਹ ਫਾਇਦੇਮੰਦ ਰਹੇਗਾ ਕਿ ਹੁਣ ਆਪਣੀ ਪਹਿਲੀ ਡੋਜ਼ ਲਵਾ ਲੈਣ।

Share this Article
Leave a comment