ਅਫਗਾਨਿਸਤਾਨ ਦੇ ਕਾਬੁਲ ‘ਚ ਸਥਿਤ ਗੁਰੂਘਰ ‘ਤੇ ਹੋਏ ਹਮਲੇ ਵਿੱਚ ਮਾਰੇ ਗਏ 25 ਸਿੱਖਾਂ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਇਕ ਬੰਬ ਧਮਾਕਾ

TeamGlobalPunjab
1 Min Read

ਕਾਬੁਲ (ਅਫਗਾਨਿਸਤਾਨ) : ਅਫਗਾਨਿਸਤਾਨ ਦੇ ਕਾਬੁਲ ‘ਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਬੀਤੇ ਦਿਨੀਂ ਇਕ ਬੰਦੂਕਧਾਰੀ ਵਲੋਂ ਕੀਤੇ ਹਮਲੇ ਚ’ ਮਾਰੇ ਗਏ 25 ਸਿੱਖਾਂ ਦੇ ਅੰਤਿਮ ਸੰਸਕਾਰ ਮੌਕੇ ਇਕ ਬੰਬ ਧਮਾਕਾ ਕੀਤੇ ਜਾਣ ਦੀ ਖਬਰ ਆ ਰਹੀ ਹੈ। ਮਿਲੀ ਜਾਣਕਾਰੀ ਦੇ ਹਵਾਲੇ ਤੋਂ ਪਤਾ ਲਗਾ ਹੈ ਕਿ ਬੰਬ ਧਮਾਕੇ ‘ਚ ਕਿਸੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸ਼ਮਸ਼ਾਨਘਾਟ ਦੇ ਗੇਟ ਕੋਲ ਉਸ ਸਮੇਂ ਇਕ ਬੰਬ ਫੱਟ ਗਿਆ ਜਦੋਂ ਕਿ ਬੀਤੇ ਦਿਨ ਗੁਰਦੁਆਰਾ ਚ’ ਹੋਏ ਹਮਲੇ ‘ਚ ਮਾਰੇ ਗਏ 25 ਸਿੱਖਾਂ ਦਾ ਅੰਤਿਮ ਸੰਸਕਾਰ ਕਰਨਾ ਸੀ। ਬਾਵਜੂਦ ਇਸ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੇ ਸਹਿਮ ਤੇ ਡਰ ਨਾਲ ਹੀ ਸੰਸਕਾਰ ਕਰਨ ਦਾ ਕਾਰਜ ਪੂਰਾ ਕੀਤਾ।

ਕਾਬੁਲ ਗੁਰਦੁਆਰਾ ‘ਤੇ ਇਸਲਾਮੀ ਗਰੁੱਪ ਦੇ ਇਕ ਵਿਅਕਤੀ ਵਲੋਂ ਕੀਤੇ ਹਮਲੇ ‘ਚ ਇਕ ਛੇ ਸਾਲ ਦੇ ਬੱਚੇ ਦੀ ਵੀ ਜਾਨ ਚਲੀ ਗਈ ਸੀ। ਹਮਲਾਵਰ ਨੇ ਗੁਰਦੁਆਰੇ ‘ਚ ਆਈਆਂ 80 ਤੋਂ ਵੱਧ ਸੰਗਤਾਂ ਨੂੰ ਕਈ ਘੰਟਿਆਂ ਤੱਕ ਬੰਧਕ ਬਣਾ ਕੇ ਰਖਿਆ ਹੋਇਆ ਸੀ ਤੇ ਫਿਰ ਉਨ੍ਹਾਂ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਸਨ ਜਿਸ ਵਿੱਚ 25 ਸਿੱਖ ਮਾਰੇ ਗਏ ਤੇ ਅੱਠ ਜ਼ਖਮੀ ਹੋਏ ਸਨ।

Share this Article
Leave a comment