ਨਿਊਜ਼ ਡੈਸਕ: ਬਾਲੀਵੁੱਡ ਸਟਾਰ ਜੈਕੀ ਸ਼ਰਾਫ ਰਾਮ ਲੱਲਾ ਦੀ ਪਵਿੱਤਰ ਰਸਮ ਲਈ ਨੰਗੇ ਪੈਰੀਂ ਅਯੁੱਧਿਆ ਪਹੁੰਚੇ ਪਹੁੰਚੇ ਸੀ। ਉਹ ਨੰਗੇ ਪੈਰੀਂ ਹੀ ਮੁੰਬਈ ਪਰਤੇ ਹਨ। ਆਪਣੇ ਨਾਲ ਉਹ ਭਗਵਾਨ ਰਾਮ ਦੀ ਮੂਰਤੀ ਵੀ ਲੈ ਕੇ ਆਏ ਹਨ।
22 ਜਨਵਰੀ, 2024 ਇੱਕ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਸੀ, ਜਦੋਂ ਦੇਸ਼ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਸ਼ਾਨਦਾਰ ਸਮਰਪਣ ਸਮਾਰੋਹ ਮਨਾਇਆ। ਇਸ ਪ੍ਰੋਗਰਾਮ ‘ਚ ਬਾਲੀਵੁੱਡ ਸਿਤਾਰਿਆਂ ਸਮੇਤ ਕਈ ਭਾਰਤੀ ਹਸਤੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਇਸ ਸਮਾਰੋਹ ਲਈ ਨੰਗੇ ਪੈਰੀਂ ਅਯੁੱਧਿਆ ਗਏ ਸਨ ਅਤੇ ਉਥੋਂ ਨੰਗੇ ਪੈਰੀਂ ਪਰਤੇ ਹਨ। ਇਸ ਦੇ ਨਾਲ ਹੀ ਜੈਕੀ ਸ਼ਰਾਫ ਅਯੁੱਧਿਆ ਤੋਂ ਭਗਵਾਨ ਰਾਮ ਦੀ ਮੂਰਤੀ ਵੀ ਲੈ ਕੇ ਆਏ ਹਨ।
- Advertisement -
ਅਯੁੱਧਿਆ ਤੋਂ ਨੰਗੇ ਪੈਰੀਂ ਪਰਤ ਰਹੇ ਜੈਕੀ ਸ਼ਰਾਫ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਵਿਵੇਕ ਓਬਰਾਏ ਵੀ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।