ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਬੇਟੇ ਦੀ ਪਹਿਲੀ ਫ਼ਿਲਮ ਦੀ ਕੀਤੀ ਅਰਦਾਸ

TeamGlobalPunjab
1 Min Read

ਅੰਮਿ੍ਤਸਰ :ਪੰਜਾਬੀ ਅਦਾਕਾਰਾ ਅਤੇ ਕਾਮੇਡੀ ਸਰਕਸ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ । ਕੀਰਤਨ ਸਰਵਣ ਕਰਨ ਤੋਂ ਬਾਅਦ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਉਪਾਸਨਾ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਵਿਚ ਆਪਣੇ ਬੇਟੇ ਦੀ ਆਉਣ ਵਾਲੀ ਪਹਿਲੀ ਫਿਲਮ ‘ਭਾਈ ਜੀ ਕੁੱਟਣਗੇ’ ਦੀ ਸਫਲਤਾ ਲਈ ਅਰਦਾਸ ਕਰਨ ਪਹੁੰਚੀ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ  ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਕੁਲ ਦੁਨੀਆ ਵਿਚ ਫੈਲੀ ਕੋਰੋਨਾ ਬਿਮਾਰੀ ਜਲਦੀ ਖ਼ਤਮ ਹੋਵੇ ਅਤੇ ਲੋਕ ਪਰਿਵਾਰਾਂ, ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਸਕਣ।

ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਉਸਨੂੰ ਕੋਈ ਮੁਸੀਬਤ ਆਉਦੀਂ ਹੈ ਤਾਂ ਉਹ ਵਾਹਿਗੁਰੂ ਦੇ ਚਰਨਾਂ ‘ਚ ਪਹੁੰਚ ਜਾਂਦੀ ਹੈ ਅਤੇ ਵਾਹਿਗੁਰੂ ਉਸਦੀ ਸਮੱਸਿਆ ਨੂੰ ਦੂਰ ਕਰਦਾ ਹੈ।ਉਨ੍ਹਾਂ ਕਿਹਾ ਕਿ ਸਿਨਮਾਂ ਘਰਾਂ ‘ਚ ਮੁੜ ਰੋਣਕਾਂ ਪਰਤ ਆਉਣ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਇਹ ਫਿਲਮ ਬਣਾਉਣ ਮੌਕੇ ਬਹੁਤ ਮੁਸ਼ਕਿਲਾਂ ਆਈਆਂ ਪਰ ਵਾਹਿਗੁਰੂ ਦੀ ਮੇਹਰ ਸਦਕਾ ਫਿਲਮ ਤਿਆਰ ਹੋ ਗਈ ਹੈ, ਸ਼ੁਕਰਾਨਾ ਕਰਨ ਆਏ ਹਾਂ।

Share this Article
Leave a comment