ਮੁੰਬਈ : ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨਿਯਮਤ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮਸ ਅਤੇ ਬਲਾਗਾਂ’ ਤੇ ਪ੍ਰਸ਼ੰਸਕਾਂ ਨਾਲ ਆਪਣਾ ਮਨ ਸਾਂਝਾ ਕਰਦੇ ਰਹਿੰਦੇ ਹਨ। ਉਹ ਅਕਸਰ ਵੱਖ-ਵੱਖ ਸਮਕਾਲੀ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਸੁੱਰਖੀਆਂ ‘ਚ ਆ ਜਾਂਦੇ ਹਨ।
ਬਿੱਗ ਬੀ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਬਰਦਸਤ ਹੈ। ਅਜਿਹੇ ‘ਚ ਉਨ੍ਹਾਂ ਦੀ ਹਰ ਪੋਸਟ ‘ਤੇ ਲਾਈਕਸ ਅਤੇ ਕੁਮੈਂਟਾਂ ਦੀ ਝੜੀ ਲੱਗ ਜਾਂਦੀ ਹੈ। ਹਾਲਾਂਕਿ, ਇਸ ਵਾਰ ਸ਼ਨੀਵਾਰ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਹੈ।ਇਸ ਵਾਰ ਟਵਿਟ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ ਕਿ ਕੁਝ ਲਿਖਣ ਨੂੰ ਨਹੀਂ ਹੈ। ਅਮਿਤਾਭ ਬੱਚਨ ਦਾ ਇਹ ਟਵੀਟ ਜਿਵੇਂ ਹੀ ਯੂਜ਼ਰਜ਼ ਦੀਆਂ ਨਜ਼ਰਾਂ ‘ਚ ਆਇਆ ‘ਤੇ ਇਕ ਤੋਂ ਬਾਅਦ ਇਕ ਕੁਮੈਂਟ ਆਉਣੇ ਸ਼ੁਰੂ ਹੋ ਗਏ। ਕੁਝ ਯੂਜ਼ਰਜ਼ ਨੇ ਤਾਂ ਉਨ੍ਹਾਂ ਨੂੰ ਮਹਿੰਗਾਈ ‘ਤੇ ਲਿਖਣ ਲਈ ਕਿਹਾ ਤਾਂ ਕੁਝ ਨੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ।