ਫੈਨਜ਼ ਨੇ ਅਮਰੀਕੀ ਰੈਪਰ ਦੇ ਮੱਥੇ ‘ਚੋਂ ਕੱਢਿਆ 175 ਕਰੋੜ ਦਾ ਹੀਰਾ

TeamGlobalPunjab
2 Min Read

ਅਮਰੀਕਾ: ਅਮਰੀਕੀ ਰੈਪਰ ਲਿਲ ਉਰਜੀ ਵਰਟ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਲਿਲ ਉਜ਼ੀ ਦੇ ਮੱਥੇ ‘ਤੇ ਇੰਪਲਾਂਟ ਕੀਤੇ ਗਏ ਹੀਰੇ ਦੀ ਕੀਮਤ 24 ਮਿਲੀਅਨ ਡਾਲਰ ਯਾਨੀਕਿ 175 ਕਰੋੜ ਰੁਪਏ ਹੈ। ਲਿਲ ਉਜ਼ੀ ਵਰਟ ਨੇ ਖ਼ੁਲਾਸਾ ਕੀਤਾ  ਕਿ ਉਸ ਦੇ ਮੱਥੇ ‘ਤੇ ਲੱਗੇ ਹੀਰੇ ਨੂੰ ਉਸ ਦੇ ਫੈਨਜ਼ ਨੇ ਕੱਢ ਦਿੱਤਾ ਸੀ। ਲਿਲ ਨੇ ਦੱਸਿਆ ਕਿ ਇਸ ਜੁਲਾਈ ‘ਚ ਹੋਏ ਰੋਲਿੰਗ ਲਾਊਡ ਫੇਸਟ ‘ਚ ਫੈਨਜ਼ ‘ਚ ਜੰਪ ਕੀਤਾ, ਉਦੋ ਇਹ ਹਾਦਸਾ ਉਸ ਨਾਲ ਹੋਇਆ ਸੀ।

ਲਿਲ ਉਜੀ ਨੇ ਪੋਸਟ ਸ਼ੇਅਰ ਕਰ ਕੇ ਦੱਸਿਆ ਕਿ ਇਕ ਫੈਸਟ ਦੌਰਾਨ ਫੈਨਜ਼ ਦੀ ਭੀੜ ‘ਚੋਂ ਇਕ ਫੈਨ ਨੇ ਉਨ੍ਹਾਂ ਦੇ ਮੱਥੇ ‘ਚੋਂ ਡਾਇਮੰਡ ਕੱਢ ਦਿੱਤਾ ਸੀ। ਇੱਥੇ ਦੇਖੋ ਲਿਲ ਉਜੀ ਵਰਟ ਦੀ ਹੈਰਾਨ ਕਰ ਦੇਣ ਵਾਲੀ ਤਸਵੀਰ…

https://twitter.com/KilroyNikolay/status/1434861908968886277?ref_src=twsrc%5Etfw%7Ctwcamp%5Etweetembed%7Ctwterm%5E1434861908968886277%7Ctwgr%5E%7Ctwcon%5Es1_&ref_url=https%3A%2F%2Fwww.punjabijagran.com%2Fentertainment%2Fbollywood-american-rapper-lil-uzi-vert-revealed-fans-ripped-his-rs-175-crore-diamond-from-forehead-8948646.html

ਲਿਲ ਉਜੀ ਵਰਟ ਨੂੰ ਲੈ ਕੇ ਹਾਲ ਹੀ ‘ਚ DARK_KILROY ਨਾਂ ਦੇ ਇਕ ਟਵਿੱਟਰ ਅਕਾਊਂਟ ‘ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਮਿਰਰ ‘ਚ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਮੱਥੇ ‘ਤੇ ਪਿੰਕ ਡਾਇਮੰਡ ਦਿਸ ਰਿਹਾ ਹੈ। ਉੱਥੇ ਹੀ ਦੂਸਰੀ ਤਸਵੀਰ ‘ਚ ਪਿੰਕ ਡਾਇਮੰਡ ਦੇ ਨਾਲ ਹੀ ਉਨ੍ਹਾਂ ਦੇ ਮੱਥੇ ‘ਚੋਂ ਖ਼ੂਨ ਨਿਕਲਦਾ ਦਿਖਾਈ ਦੇ ਰਿਹਾ ਹੈ।

- Advertisement -

ਇਸ ਟਵੀਟ ‘ਚ ਲਿਖਿਆ ਗਿਆ ਹੈ, ‘ਰੈਪਰ ਲਿਲ ਉਜੀ ਵਰਟ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮੱਥੇ ‘ਚੋਂ ਇਕ ਹੀਰਾ ਕੱਢ ਦਿੱਤਾ। ਪਰਫਾਰਮੈਂਸ ਦੌਰਾਨ ਜਿਵੇਂ ਹੀ ਰੈਪਰ ਮੰਚ ਤੋਂ ਫੈਨਜ਼ ਦੀ ਭੀੜ ‘ਚ ਕੁੱਦੇ, ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮੱਥੇ ‘ਚ ਲੱਗਾ 24 ਮਿਲੀਅਨ ਡਾਲਰ ਕਰੀਬ 175 ਕਰੋੜ ਦਾ ਡਾਇਮੰਡ ਕੱਢ ਦਿੱਤਾ।’

Share this Article
Leave a comment