ਨਵੀਂ ਦਿੱਲੀ: ਹਾਥਰਸ ਮਾਮਲੇ ‘ਚ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ, ਸ਼ੁਰੂ ਤੋਂ ਹੀ, ਯੂਪੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਬਹੁਤ ਸਾਰੇ ਸਬੂਤ ਮੀਡੀਆ ਸਾਹਮਣੇ ਆਏ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਯੂਪੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ।
ਹਾਲਾਤ ਇਹ ਸਨ ਕਿ ਦੋ ਦਿਨਾਂ ਤੱਕ ਪੁਲਿਸ ਵਲੋਂ ਪੀੜਤ ਲੜਕੀ ਦੇ ਪਿੰਡ ਵਿਚ ਮੀਡੀਆ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਥਰਾਸ ਦੀ ਇਸ ਘਟਨਾ ‘ਤੇ ਬਾਲੀਵੁੱਡ ਗਲਿਆਰੇ ਤੋਂ ਜ਼ਬਰਦਸਤ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਇਸ ਮਸਲੇ ‘ਤੇ ਹੁਣ ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
Why do police get " suspended " and not arrested when Clearly their actions make them criminals too?
Arrests would be a slap on their their faces& would create a shake up in lax law & order.. not suspensions which are more a slap on the wrist#HathrasPolice @BJP4India @BJP4UP
— Pooja Bedi (@poojabeditweets) October 4, 2020
ਬੇਦੀ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਿਉਂ ਕੀਤਾ ਜਾਂਦਾ ਹੈ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਸਪੈਂਡ ਕਰਨ ਨਾਲ ਕੁਝ ਨਹੀਂ ਹੋਵੇਗਾ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਜਿਕਰ ਏ ਖਾਸ ਹੈ ਕਿ ਬੇਦੀ ਨੇ ਇਹ ਬਿਆਨ ਉਸ ਸਮੇ ਦਿੱਤਾ ਹੈ ਜਦੋਂ ਹਾਥਰਸ ਕੇਸ ਵਿੱਚ ਐਸਐਸਪੀ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।