ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ  BJP ‘ਚ ਹੋਏ ਸ਼ਾਮਲ

TeamGlobalPunjab
1 Min Read

ਚੰਡੀਗੜ੍ਹ:ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ  ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਮੌਜੂਦ ਸਨ।

ਅਦਾਕਾਰਾ ਮਾਹੀ ਗਿੱਲ ਨੇ ਪਿਛਲੇ ਸਾਲ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ ਲੱਕੀ ਲਈ ਪ੍ਰਚਾਰ ਕੀਤਾ ਸੀ। ਮਾਹੀ ਗਿਲ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਉਸ ਦੇ ਬਹੁਤ ਸਾਰੀ ਫੈਨ ਫਾਲੋਇੰਗ ਹਨ।

ਭਾਜਪਾ ਵਿੱਚ ਸ਼ਾਮਲ ਹੋਣ ਉਪਰੰਤ ਅਦਾਕਾਰਾ ਗਿੱਲ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਚੰਗੀ ਰਾਜਨੀਤੀ ਵਿੱਚ ਪਲੇਟਫਾਰਮ ਲੱਭ ਰਹੀ ਸੀ, ਅਦਾਕਾਰ ਹੋਣ ਦੇ ਨਾਲ ਉਹਰਾਜਨੀਤੀ ਵਿੱਚ ਵੀ ਕੁੱਝ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਉਹ ਐਮ.ਏ. ਸੋਨ ਤਮਗਾ ਜੇਤੂ ਹੈ। ਅਤੇ ਅਜਿਹਾ ਨਹੀਂ ਕਿ ਬਿਨਾਂ ਕੁੱਝ ਕੀਤੇ ਹੀ ਅਦਾਕਾਰਾ ਬਣ ਗਈ। ਉਹਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਅਦਾਕਾਰਾ ਬਣੀ। ਪਰੰਤੂ ਹਮੇਸ਼ਾ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਸੀ।

- Advertisement -

Share this Article
Leave a comment