Saturday , August 17 2019
Home / ਮਨੋਰੰਜਨ / ਚੈੱਕ ਬਾਊਂਸ ਦੇ ਮਾਮਲੇ ‘ਚ ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਹੋਈ ਸਜ਼ਾ

ਚੈੱਕ ਬਾਊਂਸ ਦੇ ਮਾਮਲੇ ‘ਚ ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਹੋਈ ਸਜ਼ਾ

ਮੁੰਬਈ: ਬਾਲੀਵੁੱਡ ਦੀ ਅਦਾਕਾਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਕੋਇਨਾ ਮਿਤ੍ਰਾ ਨੂੰ ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮਾਡਲ ਪੂਨਮ ਸੇਠੀ ਵੱਲੋਂ ਦਰਜ ਕਰਵਾਏ ਮਾਮਲੇ ‘ਚ ਕੋਰਟ ਨੇ ਕੋਇਨਾ ਨੂੰ 1.64 ਲੱਖ ਰੁਪਏ ਦੇ ਵਿਆਜ਼ ਸਣੇ 4 ਲੱਖ 64 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਸੀ।

ਮਾਮਲਾ ਸਾਲ 2013 ਦਾ ਹੈ ਜਦੋਂ ਪੂਨਮ ਸੇਠੀ ਨੇ ਚੈੱਕ ਬਾਊਂਸ ਹੋਣ ਤੋਂ ਬਾਅਦ ਕੋਇਨਾ ਖਿਲਾਫ ਸ਼ਿਕਾਇਤ ਕੀਤੀ ਸੀ। ਕੋਇਨਾ ਨੇ ਇਨ੍ਹਾਂ ਸਭ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਉਹ ਫੈਸਲੇ ਖਿਲਾਫ ਹਾਈਅਰ ਕੋਰਟ ‘ਚ ਚੁਣੌਤੀ ਦੇਵੇਗੀ।

ਕੋਰਟ ‘ਚ ਸੁਣਵਾਈ ਦੌਰਾਨ ਮੈਜਿਸਟ੍ਰੇਟ ਨੇ ਕੋਇਨਾ ਵੱਲੋਂ ਦਿੱਤੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਕੇਸ ਮੁਤਾਬਕ, ਕੋਇਨਾ ਨੇ ਪੂਨਮ ਸੇਠੀ ਤੋਂ ਵੱਖ-ਵੱਖ ਸਮੇਂ ‘ਤੇ 22 ਲੱਖ ਰੁਪਏ ਲਏ ਸਨ। ਇਸ ਰਕਮ ਨੂੰ ਵਾਪਸ ਕਰਨ ਲਈ ਕੋਇਨਾ ਨੇ ਇੱਕ ਵਾਰ ਪੂਨਮ ਨੂੰ 3 ਲੱਖ ਰੁਪਏ ਦਿੱਤਾ ਸੀ ਜੋ ਬਾਉਂਸ ਹੋ ਗਿਆ ਸੀ।

Check Also

ਸਨੀ ਲਿਓਨੀ ਬਣੀ ਭਾਰਤ ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੇਲਿਬ੍ਰਿਟੀ

ਸਨੀ ਲਿਓਨੀ ਫਿਲਮਾਂ ਤੋਂ ਇਲਾਵਾ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਰਚਾ ‘ਚ …

Leave a Reply

Your email address will not be published. Required fields are marked *