ਬੌਲੀਵੁੱਡ ਅਦਾਕਾਰ ਨੇ ਕੀਤੀ ਸੜਕ ਨਿਯਮਾਂ ਦੀ ਉਲੰਘਣਾਂ, ਕੱਟਿਆ ਚਲਾਨ

TeamGlobalPunjab
1 Min Read

ਨਿਊਜ਼ ਡੈਸਕ – ਬੌਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਬਿਨਾਂ ਹੈਲਮੇਟ ਤੇ ਮਾਸਕ ਤੋਂ ਮੋਟਰਸਾਈਕਲ ਚਲਾਉਣਾ ਮਹਿੰਗਾ ਪੈ ਗਿਆ ਹੈ। ਸਮਾਜ ਸੇਵੀ ਬੀਨੂੰ ਵਰਗੀਜ਼ ਨੇ ਇੱਕ ਵੀਡੀਓ ਟਵੀਟ ਕਰਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਮੁੰਬਈ ਪੁਲਿਸ ਤੇ ਮੁੰਬਈ ਮਹਾਨਗਰ ਨਗਰ ਪਾਲਿਕਾ ਨੂੰ ਟਵੀਟ ਕਰ ਅਦਾਕਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।

ਜਿਸ ਤੋਂ ਬਾਅਦ ਸੈਂਟਾਕਰੂਜ਼ ਟ੍ਰੈਫਿਕ ਪੁਲਿਸ ਨੇ ਬਿਨਾਂ ਹੈਲਮੇਟ ਚਲਾਉਣ ਦੇ ਮਾਮਲੇ ’ਚ ਓਬਰਾਏ ਨੂੰ 500 ਰੁਪਏ ਦਾ ਚਲਾਨ ਭੇਜਿਆ ਹੈ। ਬੀਨੂੰ ਦਾ ਕਹਿਣਾ ਹੈ ਕਿ ਵਿਵੇਕ ਓਬਰਾਏ ਵੈਲਨਟਾਈਨ ਡੇਅ ‘ਤੇ ਆਪਣੀ ਪਤਨੀ ਨਾਲ ਬਿਨਾਂ ਹੈਲਮੇਟ ਤੇ ਮਾਸਕ ਦੇ ਮੋਟਰਸਾਈਕਲ ‘ਤੇ ਸਵਾਰ ਸੀ। ਪਰ ਜ਼ਿੰਮੇਵਾਰ ਨਾਗਰਿਕ ਹੋਣ ਕਰਕੇ, ਵਿਵੇਕ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਸ ਸਮੇਂ ਜਦੋਂ ਕੋਰੋਨਾ ਦੀ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ, ਅਜਿਹੀ ਲਾਪਰਵਾਹੀ ਸਹੀ ਨਹੀਂ ਹੈ।

ਦੱਸ ਦਈਏ ਮੁੰਬਈ ਪੁਲਿਸ ਨੇ ਅਦਾਕਾਰ ਵਿਵੇਕ ਓਬਰਾਏ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 188, 269, ਮੋਟਰ ਵਹੀਕਲ ਐਕਟ ਦੀ ਧਾਰਾ 129, 177 ਤੇ ਮਹਾਮਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

TAGGED: , ,
Share this Article
Leave a comment