ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਮੁਲਤਾਨ ਰੋਡ ਦੀ ਇੱਕ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ ਹੋਇਆ ਹੈ। ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਹੋਰ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੀਆਂ ਕੁੱਝ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Pakistan: Boiler exploded at #BenzFactory Multan road, #Lahore pic.twitter.com/SVqdObr0cj
— Nikhil Choudhary (@NikhilCh_) October 21, 2021
Another video-
Apparently a boiler #exploded at #BenzFactory Multan road, #lahore #Blast #Lahore #IqbalTown #BenzFactory #Pakistan #benzfactory #blast #Iqbaltownblast #BoilerBlast pic.twitter.com/doEH39h80H
— 𝐁𝐡𝐚𝐛𝐚𝐧𝐢 𝐒𝐚𝐧𝐤𝐚𝐫 𝐉𝐞𝐧𝐚 (@Bhabanisankar02) October 21, 2021
ਪਾਕਿਸਤਾਨ ਵਿੱਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਸਾਲ 22 ਦਸੰਬਰ ਨੂੰ ਕਰਾਚੀ ਵਿੱਚ ਵੀ ਬੁਆਇਲਰ ਫਟ ਗਿਆ ਸੀ। ਇੱਥੇ ਬਰਫ ਦੀ ਫੈਕਟਰੀ ਦੇ ਬੁਆਇਲਰ ਵਿੱਚ ਧਮਾਕਾ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 15 ਲੋਕ ਜ਼ਖਮੀ ਹੋਏ ਸਨ। ਸਥਾਨਕ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਖਤਰਨਾਕ ਸੀ ਕਿ ਫੈਕਟਰੀ ਦੀ ਇਮਾਰਤ ਹੀ ਢਹਿ-ਢੇਰੀ ਹੋ ਗਈ। ਜਿਸ ਕਾਰਨ ਵੱਡੀ ਗਿਣਤੀ ‘ਚ ਲੋਕ ਮਲਬੇ ਵਿੱਚ ਦਬ ਗਏ ਸਨ। ਜਿਨ੍ਹਾਂ ਨੂੰ ਰੈਸਕਿਊ ਆਪਰੇਸ਼ਨ ਤਹਿਤ ਬਾਹਰ ਕੱਢ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।