ਜਲੰਧਰ : ਬਾਡੀ ਬਿਲਡਰ, ਮਾਡਲ ਅਤੇ ਫਿਟਨੈੱਸ ਕੋਚ ਸਤਨਾਮ ਖੱਟੜਾ ਦਾ ਦਿਹਾਂਤ ਹੋ ਗਿਆ ਹੇੈ। ਸਤਨਾਮ ਖੱਟੜਾ ਦੀ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਜਲੰਧਰ ਦੇ ਰਹਿਣ ਵਾਲੇ ਸਤਨਾਮ ਖੱਟੜਾ ਦੀ ਉਮਰ 31 ਸਾਲ ਸੀ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।
ਪੰਜਾਬੀ ਇੰਡਸਟਰੀ ਵਿੱਚ ਉਨ੍ਹਾਂ ਨੇ ਕਾਫੀ ਮੱਲਾਂ ਮਾਰੀਆਂ ਸਨ। ਸਤਨਾਮ ਖੱਟੜਾ ਕਿਸੇ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸੇ ਹੋਏ ਸਨ। ਪਰ ਉਨ੍ਹਾਂ ਨੇ ਆਪਣੇ ਜਜ਼ਬੇ ਦੇ ਨਾਲ 8 ਸਾਲ ਪਹਿਲਾਂ ਨਸ਼ਿਆਂ ਨੂੰ ਤਿਆਗ ਦਿੱਤਾ ਅਤੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਕਦਮ ਰੱਖਿਆ।
ਨਸ਼ਿਆਂ ‘ਚੋਂ ਬਾਹਰ ਨਿਕਲ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਕਾਬਿਲ ਤਬਦੀਲ ਕੀਤਾ ਕਿ ਜਿਹੜਾ ਵੀ ਵਿਅਕਤੀ ਸਤਨਾਮ ਦੇ ਸਰੀਰ ਨੂੰ ਦੇਖਦਾ ਸੀ ਉਸ ਨੂੰ ਚੋਟੀ ਦਾ ਪਹਿਲਵਾਨ ਆਖਦਾ। ਸਤਨਾਮ ਦੀ ਸਿਹਤ ਪ੍ਰਤੀ ਕਾਫੀ ਨੌਜਵਾਨ ਉਸ ਦੇ ਕਾਇਲ ਸਨ। ਸਤਨਾਮ ਖੱਟੜਾ ਦੇ ਇੰਸਟਾਗ੍ਰਾਮ ‘ਤੇ ਫੋਲੋਅਰਜ਼ 3.8 ਲੱਖ ਹਨ।
ਸਤਨਾਮ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਕੋਚ ਰੋਹਿਸ਼ ਖੇੜਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ।