19 ਸਾਲਾ ਪਰਮਵੀਰ ਸਿੰਘ ਦੀ ਕੈਨੇਡਾ ਤੋਂ ਨਵਾਂਸ਼ਹਿਰ ਪੁੱਜੀ ਮ੍ਰਿਤਕ ਦੇਹ

Prabhjot Kaur
2 Min Read

ਨਵਾਂਸ਼ਹਿਰ: ਪੰਜਾਬ ਦੀ ਨੌਜਵਾਨ ਪੀੜੀ ਪੜ੍ਹਾਈ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੀ ਹੈ ਪਰ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਨੇ ਹਰ ਕਿਸੇ ਨੂੰ ਹਿਲਾ ਦਿੱਤਾ। ਅਜਿਹੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਨਵਾਂਸ਼ਹਿਰ ਤੋਂ ਕੈਨੇਡਾ ਗਏ ਨਵਾਂਸ਼ਹਿਰ ਦੇ 19 ਸਾਲਾ ਪਰਮਵੀਰ ਸਿੰਘ ਰਾਹੀ ਨੇ ਕੈਨੇਡਾ ਪਹੁੰਚਣ ਤੋਂ 6 ਦਿਨ ਬਾਅਦ ਹੀ ਹਾਰਟ ਅਟੈਕ ਆ ਗਿਆ ਤੇ ਉਸ ਦੌ ਮੌਤ ਹੋ ਗਈ।

ਪਰਿਵਾਰ ਦੇ ਕਰੀਬੀ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਮਵੀਰ ਰਾਹੀ ਪਰਿਵਾਰ ਦਾ ਇਕਲੌਤਾਂ ਪੁੱਤਰ ਸੀ, ਜਿਸ ਦੇ ਪਿਤਾ ਸਰਕਾਰੀ ਮੁਲਾਜ਼ਮ ਅਤੇ ਮਾਤਾ ਐਡਵੋਕੇਟ ਹੈ। ਮ੍ਰਿਤਕ ਪਰਮਵੀਰ ਦੀ ਦੇਹ ਲਗਭਗ 16 ਦਿਨ ਬਾਅਦ ਨਵਾਂਸ਼ਹਿਰ ਪਹੁੰਚਣ ’ਤੇ ਉਸ ਦਾ ਅੰਤਿਮ ਸਸਕਾਰ ਕਰ ਕਰ ਦਿੱਤਾ ਗਿਆ। ਜਿਵੇਂ ਹੀ ਨੌਜਵਾਨ ਦੀ ਲਾਸ਼ ਘਰ ਪਰਤੀ ਤਾਂ ਪਰਿਵਾਰ ਧਾਹਾਂ ਮਾਰ ਰੋਇਆ। ਸਸਕਾਰ ਵਿਚ ਸ਼ਾਮਲ ਹੋਏ ਵਿਧਾਇਕ ਨਵਾਂਸ਼ਹਿਰ ਡਾ.ਨਛੱਤਰਪਾਲ ਸਿੰਘ ਅਤੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁੱਖੀ ਨੇ ਕਿਹਾ ਕਿ ਜੇਕਰ ਆਪਣੇ ਦੇਸ਼ ਵਿਚ ਹੀ ਸਿੱਖਿਅਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਢੁੱਕਵੇਂ ਮੌਕੇ ਮਿਲਣ ਤਾਂ ਕਾਫ਼ੀ ਹੱਦ ਤੱਕ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਘੱਟ ਹੋ ਸਕਦਾ ਹੈ।

ਕੌਂਸਲਰ ਪਰਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਅਜਿਹਾ ਦੁਖ਼ਦ ਵਾਕਿਆ ਵਾਪਰਦਾ ਹੈ ਤਾਂ ਵਿਦੇਸ਼ ਤੋਂ ਲਾਸ਼ ਮੰਗਵਾਉਣ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ। 19 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਹੋਈ ਮੌਤ ਨੂੰ ਲੈ ਕੇ ਸ਼ਹਿਰ ਭਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment