ਨਿਊਜ਼ ਡੈਸਕ: ਬਾਲੀਵੁੱਡ ਐਕਟਰ ਬੌਬੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਐਨੀਮਲ’ ਨੂੰ ਲੈ ਕੇ ਚਰਚਾ ‘ਚ ਹਨ। ਬੌਬੀ ਦਿਓਲ ਪਿਛਲੇ ਕੁਝ ਸਮੇਂ ਤੋਂ OTT ‘ਤੇ ਸਰਗਰਮ ਹਨ। ਬੌਬੀ ਦਿਓਲ ਦੀ ਸਿਰੀਜ਼ ਆਸ਼ਰਮ ਕਾਫੀ ਹਿੱਟ ਰਹੀ ਸੀ। ਹੁਣ ਬੌਬੀ ਆਪਣੀ ਆਉਣ ਵਾਲੀ ਫਿਲਮ ਲਈ ਜਿੰਮ ‘ਚ ਪਸੀਨਾ ਵਹਾ ਰਹੇ ਹਨ। ਬੌਬੀ ਦਿਓਲ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ ਪਰ ਉਨ੍ਹਾਂ ਦਾ ਸਟਾਰਡਮ ਜ਼ਿਆਦਾ ਦੇਰ ਨਹੀਂ ਚੱਲ ਸਕਿਆ।
View this post on Instagram
ਹੁਣ ਬੌਬੀ ਦਿਓਲ ਨੇ ਇੱਕ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਆਪਣੇ ਕਰੀਅਰ ਬਾਰੇ ਗੱਲ ਕੀਤੀ ਹੈ। ਬੌਬੀ ਦਿਓਲ ਨੇ ਕਿਹਾ ਕਿ ਅਜਿਹਾ ਕਈ ਵਾਰ ਹੋਇਆ ਜਦੋਂ ਲੱਗਦਾ ਸੀ ਕਿ ਸਟਾਰਡਮ ਜ਼ਿਆਦਾ ਦੇਰ ਨਹੀਂ ਟਿਕਦਾ। ਆਪਣੇ ਕਰੀਅਰ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ‘ਮੈਨੂੰ ਪਤਾ ਸੀ ਕਿ ਜੇਕਰ ਮੈਂ ਡਿੱਗਿਆ ਤਾਂ ਮੇਰੇ ਮਾਤਾ-ਪਿਤਾ ਮੈਨੂੰ ਸੰਭਾਲ ਲੈਣਗੇ, ਪਰ ਜਿੰਨਾ ਮਰਜ਼ੀ ਸਹਾਰਾ ਮਿਲ ਜਾਵੇ, ਡਿੱਗਣ ਨਾਲ ਦਰਦ ਹੁੰਦਾ ਹੈ।’
View this post on Instagram
ਕਦੇ ਮੈਂ ਵੀ ਹੁੰਦਾ ਸੀ ਸਟਾਰ
ਬੌਬੀ ਦਿਓਲ ਨੇ ਕਿਹਾ ਕਿਸੇ ਸਮੇਂ ਮੈਂ ਵੀ ਸਟਾਰ ਸੀ ਪਰ ਖਤਮ ਹੋ ਗਿਆ ਤੇ ਗਾਇਬ ਹੋ ਗਿਆ। ਦਿਓਲ ਨੇ ਕਿਹਾ ਕਿ ਲੋਕ ਮੈਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸੀ। ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰੇ ਅੰਦਰ ਕਾਬਲੀਅਤ ਹੈ, ਪਰ ਮੌਕਾ ਨਹੀਂ ਮਿਲ ਸਕਿਆ। ਮੈਂ ਇੱਕ ਅਦਾਕਾਰ ਵਜੋਂ ਆਪਣੇ ਆਪ ‘ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਭ ਕੁਝ ਠੀਕ ਹੁੰਦਾ ਗਿਆ।
ਬੌਬੀ ਦਿਓਲ ਨੇ ਬਾਲੀਵੁੱਡ ‘ਚ ਭੇਦਭਾਵ ਬਾਰੇ ਕਿਹਾ ਕਿ ਮੈਨੂੰ ਇੰਡਸਟਰੀ ‘ਚ ਥਾਂ ਬਣਾਉਣ ਲਈ ਕਾਫੀ ਮਿਹਨਤ ਕਰਨੀ ਪਈ। ਹਰ ਐਕਟਰ ਇਸ ਦੌਰ ‘ਚੋਂ ਗੁਜ਼ਰਦਾ ਹੈ। ਜਦੋਂ ਉਸਨੂੰ ਕੋਈ ਪਸੰਦ ਨਹੀਂ ਕਰਦਾ। ਮੈਂ ਵੀ ਉਸ ਦੌਰ ਵਿੱਚੋਂ ਲੰਘਿਆ ਹਾਂ। ਇੱਕ ਸਮਾਂ ਸੀ ਜਦੋਂ ਮੈਂ ਹਾਰ ਗਿਆ ਸੀ, ਪਰ ਮੈਂ ਖੜ੍ਹਾ ਹੋ ਕੇ ਵਾਪਸ ਲੜਿਆ। ਮੈਂ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਮੇਰੀ ਲੋੜ ਹੈ।