ਨਿਊਜ਼ ਡੈਸਕ: ਅਫਗਾਨਿਸਤਾਨ ਵਿੱਚ ਫੁਟਬਾਲ ਮੈਚ ਦੌਰਾਨ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਤਾਲੀਬਾਨ ਦੇ ਅੰਸ਼ਿਕ ਜੰਗਬੰਦੀ ਸੰਧੀ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਹੋਇਆ ਹੈ।
ਪੂਰਵੀ ਖੋਸਤ ਪ੍ਰਾਂਤ ਦੇ ਪੁਲਿਸ ਮੁਖੀ ਨੇ ਕਿਹਾ, “ਫੁਟਬਾਲ ਮੈਚ ਦੌਰਾਨ ਮੋਟਰਸਾਇਕਲ ਵਿੱਚ ਲੱਗੇ ਬੰਬ ਵਿੱਚ ਵਿਸਫੋਟ ਹੋ ਗਿਆ।”ਇਸ ਹਮਲੇ ਦੀ ਹਾਲੇ ਤੱਕ ਕਿਸੇ ਨੇ ਜਿੰਮੇਵਾਰੀ ਨਹੀਂ ਲਈ ਹੈ।
ਉਥੇ ਹੀ ਦੂਜੇ ਪਾਸੇ ਤਾਲਿਬਾਨ ਨੇ ਸੋਮਵਾਰ ( 2 ਮਾਰਚ ) ਨੂੰ ਕਿਹਾ ਕਿ ਉਹ ਜੰਗਬੰਦੀ ਖਤਮ ਕਰਣ ਦੇ ਨਾਲ ਹੀ ਅਫਗਾਨ ਸੁਰੱਖਿਆ ਬਲਾਂ ਦੇ ਖਿਲਾਫ ਪਹਿਲਕਾਰ ਅਭਿਆਨ ਫਿਰ ਸ਼ੁਰੂ ਕਰਨ ਜਾ ਰਿਹਾ ਹੈ । ਸ਼ਨੀਵਾਰ ਨੂੰ ਵਾਸ਼ਿੰਗਟਨ ਅਤੇ ਤਾਲਿਬਾਨ ਵਿਚਕਾਰ ਇਤਿਹਾਸਕ ਸਮਝੌਤੇ ‘ਤੇ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਅੰਸ਼ਿਕ ਜੰਗਬੰਦੀ ਰਹੀ ਸੀ।