ਆਪ ਸੁਪਰੀਮੋਂ ਨੇ ਕੀਤਾ ਅਜਿਹਾ ਟਵੀਟ ਕਿ ਭਾਜਪਾ ਦੀ ਵੱਡੀ ਆਗੂ ਨੇ ਦੱਸਿਆ ਮਹਿਲਾ ਵਿਰੋਧੀ

TeamGlobalPunjab
1 Min Read

ਨਵੀਂ ਦਿੱਲੀ : ਅੱਜ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਵੀ ਪਾਰਟੀਆਂ ਵੱਲੋਂ ਆਪਣੀਆਂ ਵਿਰੋਧੀ ਪਾਰਟੀਆਂ ‘ਤੇ ਖੂਬ ਨਿਸ਼ਾਨੇਬਾਜੀ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਇੱਕ ਟਵੀਟ ‘ਤੇ ਭਾਜਪਾ ਆਗੂ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਅੱਜ ਸਵੇਰੇ ਕੇਜਰੀਵਾਲ ਵੱਲੋਂ ਟਵੀਟ ਕਰਕੇ ਮਹਿਲਾਵਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਜਿਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਨੇ ਟਵੀਟ ਕਰਦਿਆਂ ਕੇਜਰੀਵਾਲ ਨੂੰ ਮਹਿਲਾ ਵਿਰੋਧੀ ਗਰਦਾਨ ਦਿੱਤਾ ਹੈ।

ਦੱਸ ਦਈਏ ਕਿ ਕੇਜ਼ਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, “ਸਾਰੀਆਂ ਔਰਤਾਂ ਨੂੰ ਵਿਸ਼ੇਸ਼ ਅਪੀਲ- ਜਿਵੇਂ ਤੁਸੀਂ ਘਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ, ਉਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ ‘ਤੇ ਹੈ। ਇਸ ਗੱਲ ਦੀ ਬੰਦਿਆਂ ਨਾਲ ਸਲਾਹ ਜਰੂਰ ਕਰਿਓ ਕਿ ਵੋਟ ਕਿਸ ਨੂੰ ਦੇਣਾ ਹੈ”।

- Advertisement -

ਇਸ ਟਵੀਟ  ‘ਤੇ ਕੇਂਦਰੀ ਮੰਤਰੀ ਨੇ ਰੀਟਵੀਟ ਕਰਦਿਆਂ ਲਿਖਿਆ ਕਿ ਕੀ ਤੁਸੀਂ ਔਰਤਾਂ ਨੂੰ ਇੰਨਾ ਸਮਰੱਥ ਨਹੀਂ ਸਮਝਦੇ ਕਿ ਉਨ੍ਹਾਂ  ਨੇ ਕਿਸ ਨੂੰ ਵੋਟ ਪਾਉਣਾ ਹੈ?”

Share this Article
Leave a comment