ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀ ਅਜਿਹੇ ਵਿਅਕਤੀਆਂ ਦੀ ਬੈਂਕ ਜਾਣਕਾਰੀਆਂ ਭਾਰਤ ਦੇ ਟੈਕਸ ਅਧਿਕਾਰੀਆਂ ਨਾਲ ਸਾਂਝੀ ਕਰ ਰਹੇ ਹਨ, ਜੋ ਟੈਕਸ ਚੋਰੀ ਕਰ ਇੱਥੋਂ ਬਾਹਰ ਭੱਜ ਗਏ। ਭਾਰਤ ਅਤੇ ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀਆਂ ਨੇ ਅਜਿਹੇ ਟਰੱਸਟਸ ਦੀ ਪਹਿਚਾਣ ਕੀਤੀ ਹੈ, ਜੋ ਟੈਕਸ ਚੋਰੀ ਦੇ ਸੁਰੱਖਿਅਤ ਪਨਾਹਗਾਹ ਵਾਲੇ ਦੇਸ਼ਾਂ ਵਿੱਚ ਜਾਲ ਬੁਣਕੇ ਸਵਿਸ ਬੈਂਕਾਂ ਵਿੱਚ ਗ਼ੈਰਕਾਨੂੰਨੀ ਪੈਸਾ ਲੁੱਕਾ ਕੇ ਰੱਖਦੇ ਹਨ। ਅਜਿਹੇ ਟਰਸਟ ਨੂੰ ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤੇ ਹਨ।
ਸਵਿਟਜ਼ਰਲੈਂਡ ਦੇ ਸਰਕਾਰੀ ਰਾਜਪੱਤਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਪ੍ਰਕਾਸ਼ਿਤ ਨੋਟਿਸਾਂ ਅਨੁਸਾਰ, ਕੁੱਝ ਕਾਰੋਬਾਰੀਆਂ ਸਣੇ ਅਜਿਹੇ ਕਈ ਵਿਅਕਤੀਆਂ, ਕੇਮੈਨ ਆਇਲੈਂਡਸ ਸਥਿਤ ਟਰੱਸਟਸ ਅਤੇ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਭਾਰਤ ਦੇ ਨਾਲ ਬੈਂਕ ਜਾਣਕਾਰੀਆਂ ਸਾਂਝਾ ਕਰਨ ਦੇ ਖਿਲਾਫ ਅਪੀਲ ਕਰਨਾ ਚਾਹੁੰਦੇ ਹਨ ਤਾਂ ਆਪਣਾ ਪ੍ਰਤਿਨਿੱਧੀ ਨਾਮਿਤ ਕਰਨ। ਕੇਮੈਨ ਆਇਲੈਂਡਸ, ਪਨਾਮਾ ਅਤੇ ਬ੍ਰਿਟਿਸ਼ ਵਰਜਿਨ ਆਇਲੈਂਡਸ ਵਰਗੀ ਥਾਵਾਂ ‘ਤੇ ਬਣਾਏ ਗਏ ਟਰੱਸਟਸ ਨੂੰ ਆਮ ਤੌਰ ‘ਤੇ ਟੈਕਸ ਚੋਰੀ ਦਾ ਜ਼ਰੀਆ ਮੰਨਿਆ ਜਾਂਦਾ ਹੈ।
ਇਸ ਨੋਟਿਸਾਂ ਵਿੱਚ ਕਾਰੋਬਾਰੀ ਅਤੁਲ ਪੁੰਜ, ਗੌਤਮ ਖੇਤਾਨ, ਸਤੀਸ਼ ਕਾਲੜਾ, ਵਿਨੋਦ ਕੁਮਾਰ ਖੰਨਾ, ਦੁੱਲਾਭਾਈ ਕੁੰਵਰਜੀ ਵਾਘੇਲਾ, ਰੀਵਾਬੇਨ ਦੁੱਲਾਭਾਈ ਕੁੰਵਰਜੀ ਵਾਘੇਲਾ ਅਤੇ ਬਲਵੰਤ ਕੁਮਾਰ ਦੁੱਲਾਭਾਈ ਵਾਘੇਲਾ ਦਾ ਨਾਮ ਸ਼ਾਮਲ ਹੈ। ਕੁੱਝ ਮਾਮਲਿਆਂ ਵਿੱਚ ਨੋਟਿਸਾਂ ‘ਚ ਜਿਨ੍ਹਾਂ ਵਿਅਕਤੀਆਂ ਦਾ ਨਾਮ ਹੈ ਤੇ ਪਹਿਲਾਂ ਹੀ ਮਰ ਚੁੱਕੇ ਹਨ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੇ ਵਾਰਸਾਂ ਨੂੰ ਨੋਟਿਸ ਦਾ ਜਵਾਬ ਦੇਣ ਨੂੰ ਕਿਹਾ ਗਿਆ ਹੈ।