ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ `ਤੇ ਭੜਕੇ ਸਿਰਸਾ, ਕਿਹਾ ‘ਦੋਹਰੀ ਖੇਡ ਖੇਡਣਾ ਬੰਦ ਕਰੋ`

TeamGlobalPunjab
1 Min Read

ਨਵੀਂ ਦਿੱਲੀ: ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਲੈ ਕੇ ਇਕ ਪਾਸੇ ਜਿੱਥੇ ਸਿੱਖਾਂ `ਚ ਰੋਸ ਦੀ ਲਹਿਰ ਹੈ, ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ। ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ਤੇ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ ਤੋਂ ਨਾਖ਼ੁਸ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਰੀਟਵੀਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੋਹਰੀ ਖੇਡ ਖੇਡਣਾ ਬੰਦ ਕਰੇ।

ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਕਾਂਗਰਸ ਅਤੇ ਇਲਜ਼ਾਮ ਲਗਾਉਂਦਿਆਂ ਸਿਰਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਨੂੰ ਤੁਸੀਂ ਲੋਕਾਂ `ਤੇ ਕਾਰਵਾਈ ਨਹੀਂ ਕੀਤੀ। ਹੁਣ ਤੁਸੀਂ ਫਿਰ ਉਸੇ ਲਾਈਨ `ਤੇ ਤੁਰ ਰਹੇ ਹੋ, ਜਿਸ ਨੂੰ 1980 ਦੇ ਦਹਾਕੇ `ਚ ਗਾਂਧੀ ਪਰਿਵਾਰ ਨੇ ਅਪਣਾਇਆ।

Share This Article
Leave a Comment