ਚੰਡੀਗੜ੍ਹ: ਬੀਜੇਪੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕਰਕੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਤੰਜ ਕੱਸਣ ਵਾਲਿਆਂ ਨੂੂੰ ਕਰਾਰਾ ਜਵਾਬ ਦਿੱਤਾ ਹੈ। ਪਾਰਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਇਹ ਸ਼ਬਦ ਪਾਰਟੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੰਬੋਧਿਤ ਕੀਤੇ ਹਨ। ਉਨ੍ਹਾਂ ਦੇ ਹੀ ਪੋਸਟ ਨੂੰ ਟੈਗ ਕਰਦਿਆਂ ਬੀਜੇਪੀ ਨੇ ਇਹ ਜਵਾਬ ਦਿੱਤਾ ਹੈ।
ਬੀਜੇਪੀ ਨੇ ਲਿਖਿਆ, “ਸੱਦੀ ਨਾ ਬੁਲਾਈ ਮੈਂ ਲਾੜੇ ਦੀ …………. !! ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ…ਤੇ ਆਪਣੀ ਕੁਰਸੀ ਬਚਾਓ, ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ਤੇ ਹਨ….. ਹੋਰ ਪਤਾ ਲੱਗੇ ਸਾਡੇ ਚੱਕਰ ਚ’ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ।”
ਸੱਦੀ ਨਾ ਬੁਲਾਈ ਮੈਂ ਲਾੜੇ ਦੀ …………. !!
ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ…ਤੇ ਆਪਣੀ ਕੁਰਸੀ ਬਚਾਓ,
ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ਤੇ ਹਨ….. ਹੋਰ ਪਤਾ ਲੱਗੇ ਸਾਡੇ ਚੱਕਰ ਚ’ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ 😬 https://t.co/8NrUERML1O
— BJP PUNJAB (@BJP4Punjab) September 27, 2024
ਦੱਸ ਦਈਏ ਅੱਜ ਸਵੇਰੇ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਵਿਰੋਧ ਆਗੂ ਐਕਟਿਵ ਹੋ ਗਏ ਤੇ ਪਾਰਟੀ ’ਤੇ ਤੰਜ ਕੱਸਣ ਲੱਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।