ਏਆਈ ਸੰਮੇਲਨ ‘ਚ ਹੰਗਾਮੇ ਨੂੰ ਲੈ ਕੇ ਭਾਜਪਾ ਨੇ ਖੋਲ੍ਹਿਆ ਮੋਰਚਾ! ਕਾਂਗਰਸ ਹੈੱਡਕੁਆਰਟਰ ਦੇ ਸਾਹਮਣੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ

Global Team
2 Min Read

ਨਵੀ ਦਿੱਲੀ : ਕਾਂਗਰਸ ਦੇ AI ਸਮਿਟ ਵਿੱਚ ਹੰਗਾਮਾ ਕਰਨ ਦੇ ਵਿਰੋਧ ਵਿੱਚ ਭਾਜਪਾ ਸ਼ਨੀਵਾਰ ਨੂੰ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਜੰਮੂ-ਕਸ਼ਮੀਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਦਿੱਲੀ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਰਕਰ ‘ਕਾਂਗਰਸ-ਰਾਹੁਲ ਗਾਂਧੀ = ਗੱਦਾਰ’ ਅਤੇ ‘ਦੇਸ਼ਧ੍ਰੋਹੀ ਰਾਹੁਲ ਗਾਂਧੀ ਮਾਫ਼ੀ ਮੰਗੇ’ ਦੇ ਪੋਸਟਰ ਲੈ ਕੇ ਵਿਰੋਧ ਕਰ ਰਹੇ ਹਨ।

ਕਾਂਗਰਸ ਦੇ ਖਿਲਾਫ਼ ਭਾਜਪਾ ਵੱਲੋਂ ਦਿੱਲੀ ਵਿੱਚ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪ੍ਰਦਰਸ਼ਨ ਦੇ ਦੌਰਾਨ ਵੀਰੇਂਦਰ ਸਚਦੇਵਾ 24 ਅਕਬਰ ਰੋਡ ਦੇ ਬਾਹਰ ਲਗਾਏ ਗਏ ਬੈਰੀਕੇਡਾਂ ‘ਤੇ ਚੜ੍ਹ ਗਏ ਸਨ। ਉੱਥੋਂ ਹਟਾਉਣ ਲਈ ਪੁਲਿਸ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਪਿਆ। ਹਾਲਾਂਕਿ, ਕੁਝ ਦੇਰ ਬਾਅਦ ਹੀ ਪ੍ਰਦੇਸ਼ ਪ੍ਰਧਾਨ ਸਚਦੇਵਾ ਨੂੰ ਛੱਡ ਦਿੱਤਾ ਗਿਆ। ਭਾਜਪਾ ਦੇ ਵਰਕਰ ਅਤੇ ਸੀਨੀਅਰ ਆਗੂ ਸੜਕਾਂ ‘ਤੇ ਉਤਰ ਕੇ ਕਾਂਗਰਸ ਦੇ ਖਿਲਾਫ਼ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ, ‘ਇਸ ਘਟਨਾ ਤੋਂ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਇਸ ਪੱਧਰ ਤੱਕ ਗਿਰ ਗਏ ਹਨ ਕਿ ਉਹ ਪ੍ਰਧਾਨ ਮੰਤਰੀ ਦਾ ਵਿਰੋਧ ਕਰਦੇ-ਕਰਦੇ ਦੇਸ਼ ਦਾ ਵਿਰੋਧ ਕਰਨ ਲੱਗ ਪਏ ਹਨ। ਇਹ AI ਸਮਿਟ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਸਗੋਂ ਰਾਸ਼ਟਰ ਦਾ ਪ੍ਰੋਗਰਾਮ ਸੀ, ਇਸ ਵਿੱਚ ਪੂਰੀ ਦੁਨੀਆ ਦੇ ਪ੍ਰਤੀਨਿਧੀ ਆਏ ਸਨ। ਇਸ ਵਿੱਚ ਤੁਸੀਂ ਕੀ ਦਿਖਾਉਣਾ ਚਾਹੁੰਦੇ ਸੀ? ਅਸੀਂ ਇਸ ਘਟਨਾ ਦਾ ਵਿਰੋਧ ਕਰਦੇ ਹਾਂ।

ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ, “ਕਾਂਗਰਸ ਨੇ ਅਜਿਹਾ ਦੇਸ਼ ਵਿਰੋਧੀ ਕੰਮ ਕੀਤਾ ਹੈ ਕਿ ਭਾਰਤ ਦੇ ਲੋਕ ਇਸਨੂੰ ਮੁਆਫ਼ ਨਹੀਂ ਕਰਨਗੇ। ਏਆਈ ਇਮਪੈਕਟ ਸਮਿਟ, ਜੋ ਕਿ ਅੱਜ ਭਾਰਤ ਦਾ ਮਾਣ ਹੈ, ਇਸ ਦੌਰਾਨ ਭਾਰਤ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਦੇਸ਼ਧ੍ਰੋਹ।”

ਦਰਅਸਲ, 20 ਫਰਵਰੀ ਨੂੰ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਰਕਰਾਂ ਨੇ ‘AI ਸਮਿਟ 2026’ ਵਿੱਚ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ। ਇਹਨਾਂ ਵਿੱਚ 15-20 ਵਰਕਰ ਹੱਥਾਂ ਵਿੱਚ ਚਿੱਟੇ ਰੰਗ ਦੀਆਂ ਟੀ-ਸ਼ਰਟਾਂ ਫੜੀ ਨਜ਼ਰ ਆ ਰਹੇ ਹਨ। ਟੀ-ਸ਼ਰਟਾਂ ਉੱਤੇ ਪੀ.ਐੱਮ. ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੋਟੋ ਲੱਗੀ ਹੋਈ ਸੀ ਅਤੇ ਉਸ ਉੱਤੇ ਲਿਖਿਆ ਸੀ ‘PM is Compromised’।”

Share This Article
Leave a Comment