ਜੇਪੀ ਨੱਡਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

TeamGlobalPunjab
1 Min Read

ਨਵੀਂ ਦਿੱਲੀ: ਅੱਜ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਪਣੀ ਨਵੀਂ ਟੀਮ ਦਾ ਗਠਨ ਕਰ ਦਿੱਤਾ ਹੈ। ਇਸ ਵਿੱਚ ਪੁਰਾਣੇ ਚਿਹਰਿਆਂ ਨੂੰ ਤਾਂ ਬਰਕਰਾਰ ਰੱਖਿਆ ਹੋਇਆ ਹੈ ਤੇ ਨਾਲ ਹੀ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਨਵੀਂ ਟੀਮ ਵਿੱਚ ਅੱਠ ਜਨਰਲ ਸੈਕਟਰੀ ਰੱਖੇ ਹਨ। ਜਿਨ੍ਹਾਂ ਵਿੱਚ ਭੁਪਿੰਦਰ ਯਾਦਵ, ਅਰੁਣ ਸਿੰਘ ਅਤੇ ਕੈਲਾਸ਼ ਵਿਜੈਵਰਗਿਆ ਨੂੰ ਪਹਿਲਾਂ ਵਾਂਗ ਜਗ੍ਹਾ ਦਿੰਦੇ ਹੋਏ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਬੀਜੇਪੀ ਦੀ ਇਸ ਰਾਸ਼ਟਰੀ ਟੀਮ ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਝਾਰਖੰਡ ਦੇ ਸਾਬਕਾ ਸੀਐੱਮ ਰਘੂਵਰ ਦਾਸ ਅਤੇ ਪੱਛਮ ਬੰਗਾਲ ਤੋਂ ਬੀਜੇਪੀ ਦੇ ਵੱਡੇ ਚਿਹਰੇ ਮੁਕੁਲ ਰਾਏ ਨੂੰ ਰਾਸ਼ਟਰੀ ਉੱਪ ਪ੍ਰਧਾਨ ਦੇ ਤੌਰ ‘ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਬਿਹਾਰ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਉਥੋਂ ਦੇ ਸੰਸਦ ਮੈਂਬਰ ਰਾਧਾ ਮੋਹਨ ਸਿੰਘ ਨੂੰ ਵੀ ਰਾਸ਼ਟਰੀ ਉਪ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨਵੀਂ ਟੀਮ ਵਿੱਚ ਬੁਲਾਰਿਆਂ ਦੀ ਸੂਚੀ ਵਧਾ ਦਿੱਤੀ ਗਈ ਹੈ। ਇਸ ਵਿੱਚ 23 ਬੁਲਾਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਸੰਸਦ ਮੈਂਬਰ ਅਨਿਲ ਬੁਲਾਨੀ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਬਾਕੀ ਬੁਲਾਰੇ ਮੀਡੀਆ ਹੈੱਡ ਵਜੋਂ ਮੋਰਚਾ ਸੰਭਾਲਣਗੇ।

Share this Article
Leave a comment