ਹਰਦੀਪ ਪੁਰੀ ਨੂੰ ਨਕਲੀ ਸਿੱਖ ਕਹਿਣ ‘ਤੇ ਰਵਨੀਤ ਬਿੱਟੂ ਖਿਲਾਫ਼ ਬੀਜੇਪੀ ਦਾ ਵਿਰੋਧ

TeamGlobalPunjab
1 Min Read

ਲੁਧਿਆਣਾ : ਬੀਤੇ ਦਿਨੀ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਖਿਲਾਫ਼ ਟਿੱਪਣੀ ਕੀਤੀ ਸੀ। ਜਿਸ ‘ਤੇ ਹੁਣ ਰਵਨੀਤ ਬਿੱਟੂ ਦਾ ਬੀਜੇਪੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ‘ਚ ਬੀਜੇਪੀ ਵਰਕਰਾਂ ਨੇ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਵਿਰੋਧ ਜਤਾਇਆ ਹੈ। ਘੰਟਾ ਘਰ ਨੇੜੇ ਜ਼ਿਲ੍ਹਾ ਦਫ਼ਤਰ ਸਾਹਮਣੇ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਰਵਨੀਤ ਬਿੱਟੂ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।

 

ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਕਿਹਾ ਕਿ ਹਰਦੀਪ ਪੁਰੀ ਨੂੰ ਰਵਨੀਤ ਬਿੱਟੂ ਨੇ ਨਕਲੀ ਸਿੱਖ ਦੱਸਿਆ ਸੀ। ਜਦਕਿ ਹਰਦੀਪ ਪੂਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਣ ਸਮਰਪਿਤ ਸਿੱਖ ਹਨ। ਬੀਜੇਪੀ ਵਰਕਰਾਂ ਨੇ ਬਿੱਟੂ ਅੱਗੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਕਾਂਗਰਸੀ ਐਮਪੀ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲੇ ਕਿਸੇ ਨੂੰ ਨਕਲੀ ਸਿੱਖ ਕਹਿਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਵਨੀਤ ਬਿੱਟੂ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ।

Share this Article
Leave a comment