ਨਿਊਜ਼ ਡੈਸਕ : ਬੀਜੇਪੀ ਸਾਂਸਦ ਤੇ ਫਿਲਮ ਅਦਾਕਾਰਾ ਹੇਮਾ ਮਾਲਿਨੀ ਨੇ ਕੋਰੋਨਾ ਨੂੰ ਹਰਾਉਣ ਲਈ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਰਿਪੋਰਟਾਂ ਮੁਤਾਬਕ, ਹੇਮਾ ਮਾਲਿਨੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਬ੍ਰਜ ਵਾਸੀਆਂ ਨੂੰ ਕੋਰੋਨਾ ਨੂੰ ਹਰਾਉਣ ਤੱਕ ਹਵਨ ਕਰਨ ਦਾ ਸੁਨੇਹਾ ਦੇ ਰਹੀ ਹਨ।
ਉਨ੍ਹਾਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੀਡੀਓ ‘ਚ ਕਿਹਾ ਕਿ ਧਰਮ ਅਤੇ ਜਾਤੀ ਤੋਂ ਉਪਰ ਉੱਠ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਹਵਨ ਕਰੋ। ਉਨ੍ਹਾਂ ਕਿਹਾ ਇਸ ਉਪਾਅ ਦਾ ਧਰਮ ਅਤੇ ਜਾਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਮਨੁੱਖਤਾ ਨੂੰ ਬਚਾਉਣ ਦਾ ਇੱਕ ਸੌਖਾ ਤਰੀਕਾ ‘ਹਵਨ’ ਹੈ।
ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ, ‘ਸਾਡੇ ਦੇਸ਼ ਵਿੱਚ ਹਵਨ ਕਰਨ ਦੀ ਪ੍ਰਥਾ ਪੁਰਾਣੇ ਸਮੇਂ ਤੋਂ ਹੀ ਲਾਭਕਾਰੀ ਮੰਨੀ ਜਾਂਦੀ ਰਹੀ ਹੈ। ਅੱਜ ਸਾਰਾ ਸੰਸਾਰ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁਸ਼ਕਿਲ ਸਮੇਂ ਵਿੱਚ ਹਰ ਦਿਨ ਆਪਣੇ ਘਰਾਂ ‘ਚ ਪਰਿਵਾਰਕ ਹਵਨ ਕਰਨ ਦੀ ਅਪੀਲ ਕਰਦੀ ਹਾਂ।’
Video: