Home / News / ਨਾਭਾ ਪਾਵਰ ਨੂੰ ਦੇਸ਼ ਦੇ ਚੋਟੀ ਦੇ 10 ਤਾਪ ਬਿਜਲੀ ਘਰਾਂ ‘ਚ ਕੀਤਾ ਗਿਆ ਸ਼ਾਮਲ

ਨਾਭਾ ਪਾਵਰ ਨੂੰ ਦੇਸ਼ ਦੇ ਚੋਟੀ ਦੇ 10 ਤਾਪ ਬਿਜਲੀ ਘਰਾਂ ‘ਚ ਕੀਤਾ ਗਿਆ ਸ਼ਾਮਲ

ਪਟਿਆਲਾ: ਨਾਭਾ ਪਾਵਰ, ਜੋ ਰਾਜਪੁਰਾ ਵਿਖੇ 2×700 ਮੈਗਾਵਾਟ ਦੇ ਸੁਪਰਕ੍ਰਿਟੀਕਲ ਤਾਪ ਬਿਜਲੀ ਘਰ ਦਾ ਸੰਚਾਲਨ ਕਰਦੀ ਹੈ, ਨੂੰ ਪਲਾਂਟ ਲੋਡ ਫੈਕਟਰ (ਪੀਐਲਐਫ) ਦੇ ਅਧਾਰ ਤੇ ਕੇਂਦਰੀ ਬਿਜਲੀ ਮੰਤਰਾਲੇ ਦੀ ਤਾਜ਼ਾ ਰਿਪੋਰਟ ਵਿੱਚ ਦੇਸ਼ ਦੇ ਚੋਟੀ ਦੇ 10 ਤਾਪ ਬਿਜਲੀ ਘਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਿਖਰ ਗਰਮੀ ਦੇ ਮੌਸਮ ਦੌਰਾਨ ਰਾਜਪੁਰਾ ਥਰਮਲ ਪਾਵਰ ਪਲਾਂਟ ਨੇ 90.17% ਦੇ ਉੱਚ ਪੀਐਲਐਫ ‘ਤੇ ਕੰਮ ਕਰਦਿਆਂ ਪੰਜਾਬ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਵਿਚ ਆਪਣਾ ਯੋਗਦਾਨ ਪਾਇਆ, ਜੋ ਕਿ ਚਾਲੂ ਵਿੱਤੀ ਸਾਲ ਦੌਰਾਨ ਦੇਸ਼ ਦੇ ਔਸਤ 58.64% ਪੀਐਲਐਫ ਦੇ ਮੁਕਾਬਲੇ ਕੀਤੇ ਜ਼ਿਆਦਾ ਰਿਹਾ।

ਪਲਾਂਟ ਦੇ 700 ਮੈਗਾਵਾਟ ਵਾਲੀਯੂਨਿਟ ਨੰਬਰ 2, 184 ਦਿਨਾਂ ਤੱਕ ਨਿਰੰਤਰ ਕਾਰਜਸ਼ੀਲ ਰਹੀ ਅਤੇ ਇਸਨੇ ਆਪਣਾ 160 ਦਿਨਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕੀਤਾ ਜਦਕਿ ਯੂਨਿਟ 1 ਨੇ 174 ਦਿਨਾਂ ਤੱਕ ਲਗਾਤਾਰ ਬਿਜਲੀ ਪੈਦਾ ਕਰ ਨਾਭਾ ਪਾਵਰ ਨੂੰ ਦੇਸ਼ ਦੇ ਸਰਬੋਤਮ ਤਾਪ ਬਿਜਲੀ ਘਰਾਂ ਵਿਚ ਸਥਾਨ ਦਿਲਵਾਇਆ।

ਨਾਭਾ ਪਾਵਰ ਦੇ ਮੁੱਖ ਕਾਰਜਕਾਰੀ, ਐਸਕੇ ਨਾਰੰਗ, ਨੇ ਕਿਹਾ, ‘ਨਾਭਾ ਪਾਵਰ ਦੇ ਇੰਜੀਨੀਅਰਾਂ ਨੇ ਅਣਥੱਕ ਮਿਹਨਤ ਨਾਲ ਪੰਜਾਬ ਰਾਜ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ। ਇਸ ਤੋਂ ਇਲਾਵਾ, ਪਲਾਂਟ ਨੇ ਵਿੱਤੀ ਸਾਲ 2021 ਦੇ ਦੌਰਾਨ ਭਾਰਤ ਵਿੱਚ ਸਰਵੋਤਮ ਕੁਸ਼ਲਤਾ ਦੀ ਦਰ ਅਤੇ ਸਭ ਤੋਂ ਘੱਟ ਸਹਾਇਕ ਬਿਜਲੀ ਦੀ ਖਪਤ ਵੀ ਦਰਜ ਕੀਤੀ।’

ਨਾਰੰਗ ਨੇ ਕਿਹਾ ਕਿ ਇਹ ਸਾਡੀ ਨਿਰੰਤਰ ਕਾਰਜਸ਼ੀਲ ਕੁਸ਼ਲਤਾ ਦੀ ਪੁਸ਼ਟੀ ਕਰਦਾ ਹੈ ਜਿਸ ਰਾਹੀਂ ਅਸੀਂ ਰਾਜ ਦੇ ਸਾਰੇ ਥਰਮਲ ਪਲਾਂਟਾਂ ਵਿੱਚੋਂ ਪੰਜਾਬ ਨੂੰ ਸਭ ਤੋਂ ਘੱਟ ਕੀਮਤ ਵਾਲੀ ਬਿਜਲੀ ਸਪਲਾਈ ਕਰਦੇ ਹਾਂ। ਬਿਨਾਂ ਸ਼ੱਕ, ਨਾਭਾ ਪਾਵਰ ਨੂੰ ਵਾਰ -ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਬੋਤਮ ਥਰਮਲ ਪਲਾਂਟ ਵਜੋਂ ਮਾਨਤਾ ਦਿੱਤੀ ਗਈ ਹੈ।”

ਨਾਭਾ ਪਾਵਰ ਨੂੰ ਆਈਪੀਪੀਏਆਈ ਦੁਆਰਾ ਲਗਾਤਾਰ ਤਿੰਨ ਸਾਲਾਂ 2019, 2020 ਅਤੇ 2021 ਲਈ ਦੇਸ਼ ਦਾ ਸਭ ਤੋਂ ਕੁਸ਼ਲ ਅਤੇ ਸਭ ਤੋਂ ਘੱਟ ਲਾਗਤ ਵਾਲਾ ਬਿਜਲੀ ਉਤਪਾਦਕ ਹੋਣ ਲਈ ਸਰਬੋਤਮ ਆਈਪੀਪੀ ਪੁਰਸਕਾਰ ਵੀ ਦਿੱਤਾ ਗਿਆ ਹੈI

ਨਾਭਾ ਪਾਵਰ ਮਿਤਸੁਬਿਸ਼ੀ, ਜਾਪਾਨ ਦੁਆਰਾ ਵਿਸ਼ਵ ਪੱਧਰੀ ਸੁਪਰਕ੍ਰਿਟੀਕਲ ਟੈਕਨਾਲੌਜੀ ਦੀ ਵਰਤੋਂ ਕਰਦੀ ਹੈ ਅਤੇ 2014 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਝੋਨੇ ਦੇ ਸੀਜ਼ਨ ਦੌਰਾਨ 91% ਤੋਂ ਵੱਧ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ।

Check Also

ਨਵਜੋਤ ਸਿੱਧੂ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ …

Leave a Reply

Your email address will not be published. Required fields are marked *