ਦਿੱਲੀ ‘ਚ ਭਾਜਪਾ ਨੇਤਾ ਦੀ ਹੱਤਿਆ, ਬਦਮਾਸ਼ਾਂ ਨੇ ਦਫਤਰ ‘ਚ ਦਾਖਲ ਹੋ ਕੇ ਕੀਤੀ ਗੋਲੀਬਾਰੀ

Rajneet Kaur
1 Min Read

ਨਿਊਜ਼ ਡੈਸਕ:  ਦਿੱਲੀ ਦੇ ਬਿੰਦਾਪੁਰ ਥਾਣਾ ਖੇਤਰ ਦੇ ਮਟਿਆਲਾ ਰੋਡ ‘ਤੇ ਭਾਜਪਾ ਨੇਤਾ ਸੁਰਿੰਦਰ ਮਤਿਆਲਾ ਦੀ ਉਨ੍ਹਾਂ ਦੇ ਦਫਤਰ ‘ਚ ਦੋ ਅਣਪਛਾਤੇ ਬਦਮਾਸ਼ਾਂ ਨੇ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ 7:45 ਵਜੇ ਪੁਲਿਸ  ਨੂੰ ਸੂਚਨਾ ਮਿਲੀ ਕਿ ਸੁਰਿੰਦਰ ਮਟਿਆਲਾ ਦਾ ਕਤਲ ਕਰ ਦਿਤਾ ਗਿਆ ਹੈ।ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਜਾਂਚ ਤੋਂ ਬਾਅਦ ਪਤਾ  ਲੱਗਾ ਕਿ ਦੋ ਅਣਪਛਾਤੇ ਬਦਮਾਸ਼ ਹੱਥਾਂ ‘ਚ ਹੈਲਮੇਟ ਲੈ ਕੇ ਦਫਤਰ ਦੇ ਅੰਦਰ ਦਾਖਲ ਹੋਏ ਅਤੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕਰੀਬ 8-10 ਰਾਊਂਡ ਫਾਇਰ ਕੀਤੇ, ਜਿਨ੍ਹਾਂ ‘ਚੋਂ 4 ਗੋਲੀਆਂ ਸੁਰਿੰਦਰ ਨੂੰ ਲੱਗੀਆਂ।

ਦੱਸ ਦੇਈਏ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਦਫ਼ਤਰ ਦੇ ਅੰਦਰ ਮੌਜੂਦ ਲੋਕਾਂ ਨੇ ਸੁਰਿੰਦਰ ਮਟਿਆਲਾ ਨੂੰ ਜ਼ਖ਼ਮੀ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰਿੰਦਰ ਇਕ ਸਥਾਨਕ ਭਾਜਪਾ ਨੇਤਾ ਸਨ ਅਤੇ ਸਾਲ 2017 ‘ਚ ਨਿਗਮ ਦੀ ਚੋਣ ਵੀ ਲੜੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment