ਦੋਸਾਂਝ ਦੀ ਕਵਿਤਾ ਨੇ ਭਾਜਪਾਈਆਂ ਦੀ ਪਾਈ ਭਸੂੜੀ! ਕਵਿਤਾ ਲਿਖ ਭਾਜਪਾ ਨੂੰ ਦੇਣਾ ਪਿਆ ਜਵਾਬ

TeamGlobalPunjab
1 Min Read

ਚੰਡੀਗੜ੍ਹ: ਕਿਸਾਨਾਂ ਦੇ ਪ੍ਰਦਰਸ਼ਨਾਂ ਦਰਮਿਆਨ ਲਗਾਤਾਰ ਵਾਰ ਪਲਟ ਵਾਰ ਕੀਤੇ ਜਾ ਰਹੇ ਹਨ । ਇਸੇ ਦਰਮਿਆਨ ਹੁਣ ਭਾਜਪਾ ਆਗੂਆਂ ਨੇ ਦਿਲਜੀਤ ਦੋਸਾਂਝ ਨੂੰ ਮੋੜਵਾਂ ਜਵਾਬ ਦਿੱਤਾ ਹੈ। ਦਰਅਸਲ ਦੋਸਾਂਝ ਵਲੋਂ ਸ਼ਾਇਰਾਨਾ ਅੰਦਾਜ ਵਿੱਚ ਕਿਸਾਨਾਂ ਦੇ ਹਕ ਚ ਹਾਅ ਦਾ ਨਾਅਰਾ ਮਾਰਿਆ ਗਿਆ ਸੀ । ਜਿਸ ਤੇ ਭਾਜਪਾ ਆਗੂਆਂ ਨੇ ਜਵਾਬ ਦਿਦਿੰਦਿਆ ਕਿਹਾ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ ।

ਦਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਲਿਖਿਆ ਸੀ ਕਿ ਤੁਹਾਨੂੰ ਪਤਾ ਤਾਂ ਹੋਣੈ ਕਿ ਕਿਸਾਨ ਖੇਤਾਂ ਵਿੱਚ ਨਹੀਂ ਸੜਕਾਂ ਤੇ ਰੇਲ ਦੀਆਂ ਪਟੜੀਆਂ ਤੇ ਬੈਠੇ ਨੇ। ਪਤਾ ਤਾਂ ਹੋਣੈ ਤੁਹਾਨੂੰ ਕਿਸਾਨਾਂ ਦੇ ਹਾਲਾਤ ਠੀਕ ਨਹੀਂ ।ਪਤਾ ਤਾਂ ਹੋਣੈ ਤੁਹਾਨੂੰ ਕਿਸਾਨ ਦੇਸ਼ ਦਾ ਅੰਨਦਾਤਾ ਹੈ । ਪਤਾ ਤਾਂ ਹੋਣੈ ਤੁਹਾਨੂੰ ਕਿ ਦੇਸ਼ ਦੀ ਬੇਟੀ ਨਾਲ ਕੀ ਹੋਇਐ। ਪਤਾ ਤਾਂ ਹੋਣੈ ਤੁਹਾਨੂੰ ਕਿ ਇਨ੍ਹਾਂ ਮੁਦਿਆਂ ਤੇ ਰਾਜਨੀਤੀ ਵੀ ਹੋਣੀ ਹੈ। ਇਸ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਆਰ ਪੀ ਸਿੰਘ ਕਿਹਾ ਕਿ ਸਾਨੂੰ ਤਾਂ ਪਤਾ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸਾਨਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ।

Share This Article
Leave a Comment