ਭਾਜਪਾ ਨੇ ਹਿਮਾਚਲ ਚੋਣਾਂ ਲਈ 62 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 62 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਦੀ ਇਸ ਸੂਚੀ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ।

ਸੋਮਵਾਰ ਨੂੰ ਹੋਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਵਿੱਚ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਸੀਨੀਅਰ ਨੇਤਾ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਿਰਾਜ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਸੀਐਮ ਜੈ ਰਾਮ ਠਾਕੁਰ ਵੀ ਅੱਜ (19 ਅਕਤੂਬਰ) ਨੂੰ ਸਿਰਾਜ ਵਿਧਾਨ ਸਭਾ ਤੋਂ ਆਪਣਾ ਨਾਮਜ਼ਦਗੀ ਫਾਰਮ ਦਾਖਲ ਕਰਨਗੇ।

ਮੰਡੀ ਜ਼ਿਲ੍ਹੇ ਦੀ ਸਿਰਾਜ ਵਿਧਾਨ ਸਭਾ ਸੀਟ ਨੂੰ ਵੀਆਈਪੀ ਸੀਟ ਮੰਨਿਆ ਜਾਂਦਾ ਹੈ ਅਤੇ ਇਸ ਸੀਟ ‘ਤੇ ਰਾਜਪੂਤ ਭਾਈਚਾਰੇ ਦਾ ਪ੍ਰਭਾਵ ਸਭ ਤੋਂ ਵੱਧ ਮੰਨਿਆ ਜਾਂਦਾ ਹੈ। ਸੀਐਮ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਲਗਾਤਾਰ 5 ਵਾਰ ਜਿੱਤੇ ਹਨ। ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦੇ ਪੁੱਤਰ ਅਨਿਲ ਸ਼ਰਮਾ ਮੰਡੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ, ਜਦਕਿ ਸਤਪਾਲ ਸਿੰਘ ਸੱਤੀ ਊਨਾ ਤੋਂ ਚੋਣ ਲੜਨਗੇ। ਪਾਰਟੀ ਨੇ ਚੁਰਾਹ ਸੀਟ ਤੋਂ ਹੰਸਰਾਜ, ਭਰਮੌਰ ਸੀਟ ਤੋਂ ਡਾਕਟਰ ਜਨਕ ਰਾਜ, ਚੰਬਾ ਸੀਟ ਤੋਂ ਇੰਦਰਾ ਕਪੂਰ, ਡਲਹੌਜ਼ੀ ਸੀਟ ਤੋਂ ਡੀਐਸ ਠਾਕੁਰ, ਭਟਿਆਲ ਸੀਟ ਤੋਂ ਵਿਕਰਮ ਜਰੀਅਲ, ਨੂਰਪੁਰ ਸੀਟ ਤੋਂ ਰਣਵੀਰ ਸਿੰਘ, ਇੰਦੌਰਾ ਸੀਟ ਤੋਂ ਰੀਟਾ ਧੀਮਾਨ, ਇੰਦੌਰਾ ਸੀਟ ਤੋਂ ਰਾਕੇਸ਼ ਪਠਾਨੀਆ ਨੂੰ ਉਮੀਦਵਾਰ ਬਣਾਇਆ ਹੈ। ਫਤਿਹਪੁਰ ਸੀਟ, ਜਵਾਲੀ ਸੀਟ ਤੋਂ ਸੰਜੇ ਗੁਲੇਰੀਆ, ਜਸਵਾਨ-ਪ੍ਰਾਂਗਪੁਰ ਸੀਟ ਤੋਂ ਵਿਕਰਮ ਠਾਕੁਰ, ਜੈਸਿੰਘਪੁਰ ਸੀਟ ਤੋਂ ਰਵਿੰਦਰ ਧੀਮਾਨ ਉਮੀਦਵਾਰ ਹਨ।

ਦੱਸ ਦੇਈਏ ਕਿ ਭਾਰਤੀ ਚੋਣ ਕਮਿਸ਼ਨ (ECI) ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਰਾਜ ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਵੋਟਾਂ ਹੋਣਗੀਆਂ। ਜਦਕਿ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment