ਨਵੀ ਦਿੱਲੀ : ਭਾਜਪਾ ਨੇ ਅੱਜ ਮੰਗਲਵਾਰ ਨੂੰ ਰਾਜ ਸਭਾ ਦੀਆਂ ਨੌਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਵੱਲੋਂ ਜਾਰੀ ਸੂਚੀ ਅਨੁਸਾਰ ਬਿਹਾਰ ਤੋਂ 2, ਅਸਾਮ ਤੋਂ 2, ਓਡੀਸ਼ਾ ਤੋਂ 2 ਅਤੇ ਛੱਤੀਸਗੜ੍ਹ, ਹਰਿਆਣਾ ਅਤੇ ਪੱਛਮੀ ਬੰਗਾਲ ਤੋਂ ਇੱਕ-ਇੱਕ ਉਮੀਦਵਾਰ ਦੇ ਨਾਮ ਸ਼ਾਮਿਲ ਹਨ।

ਭਾਜਪਾ ਨੇ ਬਿਹਾਰ ਤੋਂ ਨਿਤਿਨ ਨਵੀਨ ਅਤੇ ਸ਼ਿਵੇਸ਼ ਕੁਮਾਰ ਦੇ ਨਾਮ ਦਿੱਤੇ ਹਨ। ਇਸ ਤੋਂ ਇਲਾਵਾ ਅਸਾਮ ਤੋਂ ਤੇਰਾਸ਼ ਗੋਵਾਲਾ ਅਤੇ ਜੋਗੇਨ ਮੋਹਨ , ਛੱਤੀਸਗੜ੍ਹ ਤੋਂ ਲਕਸ਼ਮੀ ਵਰਮਾ ਦਾ ਨਾਮ ਹੈ। ਇਸ ਸੂਚੀ ਵਿੱਚ ਅੱਗੇ ਹਰਿਆਣਾ ਤੋਂ ਸੰਜੇ ਭਾਟੀਆ ਅਤੇ ਪੱਛਮੀ ਬੰਗਾਲ ਤੋਂ ਰਾਹੁਲ ਸਿਨਹਾ ਦਾ ਨਾਮ ਵੀ ਹੈ। ਇਸ ਤੋਂ ਇਲਾਵਾ ਭਾਜਪਾ ਦੀ ਸੂਚੀ ਵਿੱਚ ਓਡੀਸ਼ਾ ਤੋਂ ਮਨਮੋਹਨ ਸਾਮਲ ਅਤੇ ਸੁਜੀਤ ਕੁਮਾਰ ਦੋ ਲੋਕਾਂ ਦੇ ਨਾਮ ਹਨ।
ਦੱਸ ਦਈਏ ਕਿ ਹਾਲ ਹੀ ਵਿੱਚ ਆਯੋਜਿਤ ਬਜਟ ਸੈਸ਼ਨ ਵਿੱਚ ਵੀ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਹਿੱਸਾ ਲਿਆ ਸੀ। ਉਹ ਬਿਹਾਰ ਦੀ ਨੀਤੀਸ਼ ਕੁਮਾਰ ਸਰਕਾਰ ਵਿੱਚ ਮੰਤਰੀ ਵੀ ਸਨ, ਪਰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਚੁਣੇ ਜਾਣ ਦੇ ਇੱਕ ਦਿਨ ਬਾਅਦ ਹੀ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ “ਹੋਲੀ ਦਾ ਤਿਉਹਾਰ ਬਿਹਾਰ ਆਏ ਬਿਨਾਂ ਅਧੂਰਾ ਹੈ। ਘਰ ਵਿੱਚ, ਪਰਿਵਾਰ ਦੇ ਨਾਲ, ਆਪਣੇ ਚੋਣ ਖੇਤਰ ਵਿੱਚ, ਵਰਕਰਾਂ ਅਤੇ ਬਿਹਾਰ ਦੇ ਲੋਕਾਂ ਨਾਲ ਹੋਲੀ ਮਨਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ ਨਾ ਸਿਰਫ਼ ਹਰ ਘਰ ਨੂੰ ਰੰਗ ਦਿੰਦਾ ਹੈ, ਸਗੋਂ ਉਸ ਨੂੰ ਖੁਸ਼ੀਆਂ ਅਤੇ ਆਪਸੀ ਭਾਈਚਾਰੇ ਨਾਲ ਵੀ ਭਰ ਦਿੰਦਾ ਹੈ। ਮੈਂ ਬਿਹਾਰ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਹੋਲੀ ਦੀ ਦਿਲੋਂ ਵਧਾਈ ਦਿੰਦਾ ਹਾਂ। ਬਿਹਾਰ ਨੇਕੀ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧੇ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

