ਲੰਡਨ: ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਪਰ ਇਸਦੇ ਬਾਵਜੂਦ ਹਾਲੇ ਤੱਕ ਕੋਈ ਖਾਸ ਨਤੀਜੇ ਨਜ਼ਰ ਨਹੀਂ ਆਏ ਹਨ। ਬ੍ਰਿਟੇਨ ‘ਚ ਵਾਤਾਵਰਣ ਤਬਦੀਲੀਆਂ ਲਈ ਕੰਮ ਕਰਨ ਵਾਲੇ ਇੱਕ ਸੰਗਠਨ ਦੀ ਔਰਤਾਂ ਨੇ ਬੱਚੇ ਪੈਦਾ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਪੀੜੀ ਨੂੰ ਗਲੋਬਲ ਵਾਰਮਿੰਗ ਕਾਰਨ ਨੁਕਸਾਨ ਨਾ ਹੋਵੇ।
ਇਸ ਸੰਗਠਨ ‘ਚ ਸ਼ਾਮਲ ਔਰਤਾਂ ਨੇ ਕਿਹਾ ਹੈ ਕਿ ਵਾਤਾਵਰਣ ‘ਚ ਆ ਰਹੀ ਤਬਦੀਲੀਆਂ ਇੱਕ ਗੰਭੀਰ ਸੱਮਸਿਆ ਬਣਦੀ ਜਾ ਰਹੀ ਹੈ। ਉਨ੍ਹਾਂ ਨੂੰ ਦੁਨੀਆ ‘ਚ ਸੋਕੇ, ਅਕਾਲ, ਹੜ ਤੇ ਗਲੋਬਲ ਵਾਰਮਿੰਗ ਦਾ ਡਰ ਸਤਾ ਰਿਹਾ ਹੈ। ਅਜਿਹੇ ਵਿੱਚ ਉਹ ਚਾਹੁੰਦੇ ਹਨ ਕਿ ਆਉਣ ਵਾਲੀ ਪੀੜੀਆਂ ਲਈ ਜੀਵਨ ਚੰਗਾ ਹੋਵੇ।
ਬੱਚਿਆਂ ਦੇ ਰਹਿਣ ਲਾਇਕ ਨਹੀਂ ਇਹ ਦੁਨੀਆ
33 ਸਾਲ ਦੀ ਬਲਾਇਥੇ ਪੋਪੀਨੋ ਇਸ ਸੰਗਠਨ ਦੀ ਮੁੱਖੀ ਹੈ ਉਸ ਨੇ ਬੀਤੇ ਸਾਲ ਦੇ ਅਖੀਰ ‘ਚ ਬੱਚਾ ਨਾ ਪੈਦਾ ਕਰਨ ਦਾ ਫੈਸਲਾ ਲਿਆ ਸੀ। ਉਸ ਨੇ ਕਿਹਾ ਮੈਂ ਬੱਚਾ ਨਹੀਂ ਪੈਦਾ ਕਰਨਾ ਚਾਹੁੰਦੀ ਕਿਉਂਕਿ ਇਹ ਦੁਨੀਆ ਬੱਚਿਆ ਦੇ ਰਹਿਣ ਲਾਇਕ ਨਹੀਂ ਰਹੀ। ਪੋਪੀਨੋ ਨੇ ਸਾਲ 2018 ‘ਚ ਬਰਥਸਟਰਾਈਕ ਨਾਮ ਦੇ ਇੱਕ ਗਰੁੱਪ ਦਾ ਗਠਨ ਕੀਤਾ। ਇਸ ਸੰਗਠਨ ਨਾਲ ਲੋਕ ਲਗਾਤਾਰ ਜੁੜ ਰਹੇ ਹਨ ਹੁਣ ਤੱਕ ਇਸ ਸੰਗਠਨ ਨਾਲ 330 ਲੋਕ ਜੁੜ੍ਹ ਚੁੱਕੇ ਹਨ ਜਿਸ ਵਿੱਚ 80 ਫੀਸਦੀ ਔਰਤਾਂ ਹਨ।
ਹਿਮ ਦੇ ਗਲੇਸ਼ੀਅਰ ‘ਤੇ ਗਲੋਬਲ ਵਾਰਮਿੰਗ ਦੇ ਅਸਰ ਦਾ ਮੁਲਾਂਕਣ ਕਰਨ ਵਾਲੀ ਟੀਮ ਨੂੰ ਪਤਾ ਲੱਗਿਆ ਹੈ ਸਾਲ 2000 ਤੋਂ 2016 ਦੇ ਵਿੱਚ ਹਰ ਸਾਲ ਗਲੇਸ਼ੀਅਰਾਂ ਦੀ ਔਸਤਨ 800 ਕਰੌੜ ਟਨ ਬਰਫ ਪਿਘਲ ਰਹੀ ਹੈ। ਖਤਰਨਾਕ ਅੰਕੜਾ ਇਸ ਦੇ ਪੀਛੇ ਹੈ ਜੋ ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਦੇ 25 ਸਾਲ ਯਾਨੀ 1975 ਤੋਂ 2000 ਤੱਕਹਰ ਸਾਲ ਔਸਤਨ 400 ਕਰੋੜ ਟਨ ਬਰਫ ਪਿਘਲਦੀ ਰਹੀ, ਪਰ ਇਸ ਤੋਂ ਬਾਅਦ ਦੇ 16 ਸਾਲਾਂ ‘ਚ ਗਲੇਸ਼ੀਅਰਾਂ ਦੇ ਪਿਘਲਣ ਦੀ ਰਫਤਾਰ ਦੁੱਗਣੀ ਹੋ ਚੁੱਕੀ।
#BirthStrike ਦੁਨੀਆ ਭਰ ‘ਚ ਜਲਵਾਯੂ ਤਬਦੀਲੀਆਂ ਨੂੰ ਲੈ ਕੇ ਔਰਤਾਂ ਨੇ ਬੱਚੇ ਪੈਦਾ ਨਾ ਕਰਨ ਦਾ ਲਿਆ ਫੈਸਲਾ
Leave a comment
Leave a comment