ਹਜ਼ਾਰਾਂ ਪਰਵਾਸੀਆਂ ਨੂੰ ਰਿਹਾਅ ਕਰਨ ਲਈ ਮਜਬੂਰ ਹੋਇਆ ਅਮਰੀਕਾ

Prabhjot Kaur
2 Min Read

ਲਾਸ ਐਂਜਲਸ: ਅਮਰੀਕਾ ਦਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਤਕਰੀਬਨ 3 ਹਜ਼ਾਰ ਗੈਰਕਾਨੂੰਨੀ ਪਰਵਾਸੀਆਂ ਨੂੰ ਰਿਹਾਅ ਕਰਨ ਲਈ ਮਜਬੂਰ ਹੋ ਗਿਆ ਜਦੋਂ ਇਨ੍ਹਾਂ ਦੇ ਨਾਮ, ਜਨਮ ਮਿਤੀ ਅਤੇ ਡਿਟੈਨਸ਼ਨ ਦੀ ਲੋਕੇਸ਼ਨ ਭੁਲੇਖੇ ਨਾਲ ਆਨਲਾਈਨ ਪੋਸਟ ਕਰ ਦਿੱਤੀ ਗਈ। ਸਿਰਫ ਐਨਾ ਹੀ ਨਹੀਂ ਲਗਭਗ 2 ਹਜ਼ਾਰ ਹੋਰ ਪਰਵਾਸੀਆਂ ਨੂੰ ਵੀ ਰਿਹਾਅ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਨਿੱਜੀ ਵੇਰਵੇ ਪਿਛਲੇ ਸਾਲ ਨਵੰਬਰ ਵਿੱਚ ਜਨਤਕ ਹੋ ਗਏ ਸਨ।

ਆਈ.ਸੀ.ਈ. ਵੱਲੋਂ ਇਨ੍ਹਾਂ ‘ਚੋਂ ਕਿਸੇ ਪਰਵਾਸੀ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਇਮੀਗ੍ਰੇਸ਼ਨ ਅਦਾਲਤ ਵਿੱਚ ਇਨ੍ਹਾਂ ਵੱਲੋਂ ਦਾਇਰ ਮੁਕੱਦਮੇ ਦਾ ਫੈਸਲਾ ਨਹੀਂ ਹੋ ਜਾਂਦਾ। ਪਰ ਦੂਜੇ ਪਾਸੇ 100 ਤੋਂ ਵੱਧ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਸੀ ਜਦੋਂ ਉਨ੍ਹਾਂ ਦੇ ਨਿੱਜੀ ਵੇਰਵੇ ਲੀਕ ਹੋਣ ਦਾ ਖੁਲਾਸਾ ਹੋਇਆ। ਏਜੰਸੀ ਨੇ ਕਿਹਾ ਕਿ ਡਿਪੋਰਟ ਕੀਤੇ ਪਰਵਾਸੀਆਂ ਨੂੰ ਅਮਰੀਕਾ ਵਾਪਸ ਆਉਣ ਵਿੱਚ ਮਦਦ ਕੀਤੀ ਜਾਵੇਗੀ ਜੋ ਇਥੇ ਪਨਾਹ ਦਾ ਦਾਅਵਾ ਦਾਖਲ ਕਰਨਾ ਚਾਹੁੰਦੇ ਹਨ।

ਇਸੇ ਦੌਰਾਨ ਪਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੈਸ਼ਨਲ ਇੰਮੀਗ੍ਰੇਟ ਜਸਟਿਸ ਸੈਂਟਰ ਦੇ ਪੌਲਿਸੀ ਡਾਇਰੈਕਟਰ ਨੇ ਕਿਹਾ ਕਿ ਭਾਵੇਂ ਅਣਜਾਣੇ ਵਿੱਚ ਹੀ ਸਹੀ ਪਰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੇ ਪਰਵਾਸੀਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ। ਇਸ ਪਾਸੇ ਏਜੰਸੀ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਡਿਪੋਰਟ ਕੀਤੇ ਪਰਵਾਸੀਆਂ ਦੀ ਸੁਰੱਖਿਅਤ ਵਾਪਸੀ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

- Advertisement -

Share this Article
Leave a comment