ਬਿਪਿਨ ਰਾਵਤ ਬਣੇ ਪਹਿਲੇ ਚੀਫ ਆਫ ਡਿਫੈਂਸ ਸਟਾਫ(CDS) ਮੁਖੀ

TeamGlobalPunjab
1 Min Read

ਨਵੀਂ ਦਿੱਲੀ : ਸੈਨਾ ਪ੍ਰਮੁੱਖ ਬਿਪਿਨ ਰਾਵਤ ਨੂੰ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ(CDS) ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਬੀਤੇ ਦਿਨੀਂ ਕੇਂਦਰ  ਸਰਕਾਰ ਦੀ ਕੈਬਨਿਟ ਵੱਲੋਂ ਦੇਸ਼ ਦੇ ਪਹਿਲੇ ਚੀਫ ਆਫ ਡੀਫੈਂਸ ਸਟਾਫ (ਸੀਡੀਐੱਸ) ਦਾ ਅਹੁਦਾ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਪਿੱਛਲੇ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਭਾਸ਼ਣ ‘ਚ ਸੀਡੀਐੱਸ ਲਈ ਅਹੁਦਾ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਹੁਣ ਬਿਪਿਨ ਰਾਵਤ ਨੂੰ ਇਸ ਆਹੁਦੇ ਦਾ ਮੁਖੀ ਬਣਾਇਆ ਗਿਆ ਹੈ।

ਦੱਸ ਦਈਏ ਕਿ ਸੀਡੀਐੱਸ ਸਰਕਾਰ ਦੇ ਮੁੱਖ ਫੌਜ ਸਲਾਹਾਕਾਰ ਹੋਣਗੇ, ਜਿਨ੍ਹਾਂ ਦਾ ਦਰਜਾ ਚਾਰ ਸਟਾਰ ਜਨਰਲ ਦੇ ਬਰਾਬਰ ਹੋਵੇਗਾ।ਸੀਡੀਐੱਸ ਤਿੰਨਾਂ ਫੌਜਾਂ ਨਾਲ ਸਬੰਧਿਤ ਮੁੱਦਿਆਂ ‘ਤੇ ਸਰਕਾਰ ਅਤੇ ਸੁਰੱਖਿਆ ਬਲਾਂ ‘ਚ ਇੱਕ ਕੜੀ ਦਾ ਕੰਮ ਕਰੇਗਾ ਤੇ ਨਾਲ ਹੀ ਇਸ ਵਿਭਾਗ ‘ਤੇ ਸੈਨਾ ਦੇ ਤਿੰਨਾਂ ਅੰਗਾਂ ਨੂੰ ਵਿੱਤੀ ਮਾਮਲਿਆਂ ‘ਤੇ ਸਲਾਹ ਦੇਣ ਦੀ ਜ਼ਿੰਮੇਵਾਰੀ ਹੋਵੇਗੀ।

Share this Article
Leave a comment