ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਇੱਕ ਅਮਰੀਕੀ ਬੁਲਾਰੇ ਵਲੋਂ ਦਿੱਤੀ ਗਈ ਹੈ।
ਕਲਿੰਟਨ ਦੇ ਬੁਲਾਰੇ ਏਂਜਲ ਉਰੀਨਾ ਨੇ ਟਵੀਟ ਕਰਕੇ ਕਿਹਾ, ਮੰਗਲਵਾਰ ਸ਼ਾਮ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਗੈਰ- ਕੋਵਿਡ ਸੰਕਰਮਣ ਦੇ ਇਲਾਜ ਲਈ ਯੂਸੀਆਈ ਮੈਡੀਕਲ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਸੀ। ਯੂਰੇਨਾ ਨੇ ਕਿਹਾ , ਉਹ ਠੀਕ ਹਨ ਅਤੇ ਡਾਕਟਰਾਂ, ਨਰਸਾਂ ਅਤੇ ਕਰਮਚਾਰੀ ਉਨ੍ਹਾਂ ਦੀ ਚੰਗੀ ਦੇਖਭਾਲ ਕਰ ਰਹੇ ਹਨ।
ਉਨ੍ਹਾਂ ਕਿਹਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਇਨਫੈਕਸ਼ਨ ਕਰਕੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਵ੍ਹਾਈਟ ਬਲੱਡ ਕਾਉਂਟ ਘੱਟ ਹੋ ਰਿਹਾ ਹੈ ਅਤੇ ਦਵਾਈਆਂ ਉਨ੍ਹਾਂ ‘ਤੇ ਅਸਰ ਕਰ ਰਹੀਆਂ ਹਨ।
Statement from President Clinton’s physicians pic.twitter.com/kQ4GDOxBcU
— Angel Ureña (@angelurena) October 15, 2021
Statement, from me, on President Clinton pic.twitter.com/Jbfl4evpcF
— Angel Ureña (@angelurena) October 15, 2021